ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ Fox News ਦੇ ਪੱਤਰਕਾਰ ਲਈ ਕਥਿਤ ਤੌਰ ‘ਤੇ ਅਪਸ਼ਬਦ ਬੋਲ ਰਹੇ ਹਨ। ਪੱਤਰਕਾਰ ਪੀਟਰ ਡੂਸੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਮਹਿੰਗਾਈ ‘ਤੇ ਸਵਾਲ ਕੀਤਾ ਸੀ।
ਇਸ ਸਵਾਲ ਦਾ ਜਵਾਬ ਦੇਣ ਤੋਂ ਬਾਅਦ, ਬਾਈਡਨ ਨੇ ਦੱਬੀ ਹੋਈ ਆਵਾਜ਼ ਵਿੱਚ ਪੱਤਰਕਾਰ ਨੂੰ ਬੇਵਕੂਫ ਅਤੇ B***h ਦਾ ਪੁੱਤ ਕਿਹਾ। ਜਾਣਕਾਰੀ ਮੁਤਾਬਿਕ ਇਸ ਦੌਰਾਨ ਬਾਈਡਨ ਅਰਥਵਿਵਸਥਾ ‘ਤੇ ਆਪਣੇ ਸਲਾਹਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਰਿਪੋਰਟਰ ਪੀਟਰ ਡੂਸੀ ਨੇ ਬਾਈਡਨ ਨੂੰ ਪੁੱਛਿਆ ਕਿ ਕੀ ਤੁਸੀਂ ਮਹਿੰਗਾਈ ਨਾਲ ਜੁੜੇ ਸਵਾਲਾਂ ਦੇ ਜਵਾਬ ਦਿਓਗੇ? ਕੀ ਤੁਹਾਨੂੰ ਲੱਗਦਾ ਹੈ ਕਿ ਮੱਧਕਾਲੀ ਚੋਣਾਂ (2022) ਤੋਂ ਬਾਅਦ ਮਹਿੰਗਾਈ ਇੱਕ ਸਿਆਸੀ ਜ਼ਿੰਮੇਵਾਰੀ ਹੋਵੇਗੀ?
ਇਸ ‘ਤੇ ਬਾਈਡਨ ਨੇ ਤੰਜ ਕਸਿਆ ਅਤੇ ਕਿਹਾ ਕਿ ਨਹੀਂ, ਇਹ ਬਹੁਤ ਵੱਡੀ ਜਾਇਦਾਦ ਹੈ। ਇਸ ਤੋਂ ਬਾਅਦ ਉਹ ਅਪਸ਼ਬਦ ਬੋਲਦੇ ਹਨ। ਦੱਸ ਦੇਈਏ ਕਿ ਇੱਥੇ ਪੱਤਰਕਾਰ ਇਸ ਸਾਲ ਹੋਣ ਵਾਲੀਆਂ ਮੱਧਕਾਲੀ ਚੋਣਾਂ ‘ਤੇ ਮਹਿੰਗਾਈ ਦੇ ਪ੍ਰਭਾਵ ‘ਤੇ ਸਵਾਲ ਕਰ ਰਹੇ ਸਨ। ਜਿਸ ਕਾਰਨ ਬਾਈਡਨ ਗੁੱਸੇ ‘ਚ ਆ ਗਏ। ਤੁਹਾਨੂੰ ਦੱਸ ਦੇਈਏ ਕਿ ਦਸੰਬਰ ਵਿੱਚ ਅਮਰੀਕਾ ਵਿੱਚ ਮਹਿੰਗਾਈ ਵਿੱਚ ਕਾਫੀ ਵਾਧਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਚਾਰ ਦਹਾਕਿਆਂ ‘ਚ ਇੰਨੀ ਸਾਲਾਨਾ ਮਹਿੰਗਾਈ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਜੇ ਪੰਜਾਬ ‘ਚ ਬਣੀ AAP ਦੀ ਸਰਕਾਰ ਤਾਂ ਲੋਕਾਂ ਦੀ ਸਲਾਹ ‘ਤੇ ਤਿਆਰ ਕੀਤਾ ਜਾਵੇਗਾ ਬਜਟ’ : ਕੇਜਰੀਵਾਲ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀਟਰ ਡੂਸੀ ਦਾ ਬਿਆਨ ਵੀ ਆਇਆ ਹੈ। ਪੀਟਰ ਨੇ ਕਿਹਾ ਸੀ ਕਿ ਘਟਨਾ ਦੇ ਕੁੱਝ ਘੰਟਿਆਂ ਬਾਅਦ, ਉਨ੍ਹਾਂ ਨੂੰ ਬਾਈਡਨ ਦਾ ਇੱਕ ਕਾਲ ਆਇਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਬਿਆਨ ਦਾ ਨਿੱਜੀ ਤੌਰ ‘ਤੇ ਬੁਰਾ ਨਾ ਮੰਨਣ।
ਵੀਡੀਓ ਲਈ ਕਲਿੱਕ ਕਰੋ -: