ਰੂਸ-ਯੂਕਰੇਨ ਜੰਗ ਦਾ ਅੱਜ 50ਵਾਂ ਦਿਨ ਹੈ । ਯੁੱਧ ਦੀ ਸ਼ੁਰੂਆਤ ਤੋਂ ਹੀ ਅਮਰੀਕਾ ਯੂਕਰੇਨ ਦੀ ਮਦਦ ਕਰ ਰਿਹਾ ਹੈ । ਹੁਣ ਅਮਰੀਕੀ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਬੁੱਧਵਾਰ ਨੂੰ ਯੂਕਰੇਨ ਨੂੰ ਹੈਲੀਕਾਪਟਰ ਅਤੇ ਫੌਜੀ ਸਾਜ਼ੋ-ਸਾਮਾਨ ਸਮੇਤ 800 ਮਿਲੀਅਨ ਡਾਲਰ ਦੀ ਨਵੀਂ ਫੌਜੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ । ਇਹ ਸਹਾਇਤਾ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਯੂਕਰੇਨ ਰੂਸੀ ਹਮਲੇ ਤੋਂ ਆਪਣਾ ਮਜ਼ਬੂਤੀ ਨਾਲ ਬਚਾਅ ਕਰ ਸਕੇ । ਬਾਇਡੇਨ ਨੇ ਸਹਾਇਤਾ ਸਪਲਾਈ ਦਾ ਤਾਲਮੇਲ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਸ ਤੋਂ ਬਾਅਦ ਮਦਦ ਦਾ ਐਲਾਨ ਕੀਤਾ।
ਬਾਇਡੇਨ ਨੇ ਕਿਹਾ ਕਿ ਇਸ ਨਵੇਂ ਸਹਾਇਤਾ ਪੈਕੇਜ ਵਿੱਚ ਕਈ ਪ੍ਰਭਾਵਸ਼ਾਲੀ ਹਥਿਆਰ ਪ੍ਰਣਾਲੀਆਂ ਸ਼ਾਮਿਲ ਹੋਣਗੀਆਂ ਜੋ ਅਸੀਂ ਪਹਿਲਾਂ ਹੀ ਉਪਲਬਧ ਕਰਵਾ ਚੁੱਕੇ ਹਾਂ। ਇਸ ਵਿੱਚ ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਵਿਆਪਕ ਰੂਸੀ ਹਮਲੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਨਵੇਂ ਫੌਜੀ ਉਪਕਰਣ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਜਾਰੀ ਰਹਿਣ ਦੀ ਸਥਿਤੀ ਵਿੱਚ ਅਮਰੀਕਾ ਵਾਧੂ ਹਥਿਆਰਾਂ ਤੇ ਸਾਧਨਾਂ ਨੂੰ ਸਾਂਝਾ ਕਰਨ ਲਈ ਸਹਿਯੋਗੀਆਂ ਦੇ ਨਾਲ ਕੰਮ ਕਰਨਾ ਜਾਰੀ ਰੱਖੇਗਾ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਸੀ ਕਿ ਯੂਕਰੇਨ ਵਿੱਚ ਰੂਸ ਦੀ ਜੰਗ “ਨਸਲਕੁਸ਼ੀ ਦੇ ਬਰਾਬਰ’ ਹੈ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ‘ਯੂਕਰੇਨੀ ਹੋਣ ਦੇ ਵਿਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ’ ਦਾ ਦੋਸ਼ ਵੀ ਲਗਾਇਆ ਸੀ । ਬਾਇਡੇਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪੁਤਿਨ ਯੂਕਰੇਨ ਦੇ ਖਿਲਾਫ ਨਸਲਕੁਸ਼ੀ ਕਰ ਰਹੇ ਹਨ । ਹਾਲਾਂਕਿ ਰਾਸ਼ਟਰਪਤੀ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ । ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬਾਇਡੇਨ ਦੀਆਂ ਟਿੱਪਣੀਆਂ ਦੀ ਸ਼ਲਾਘਾ ਵੀ ਕੀਤੀ ਸੀ ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”