joe biden inauguration live update: ਅਮਰੀਕਾ ਨੂੰ ਅੱਜ 46ਵਾਂ ਰਾਸ਼ਟਰਪਤੀ ਮਿਲ ਜਾਵੇਗਾ।ਡੈਮੋਕ੍ਰੇਟ ਜੋਸੇਫ ਆਰ ਬਾਇਡੇਨ ਜੂਨੀਅਰ ਭਾਵ ਜੋ ਬਾਇਡੇਨ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ।ਪ੍ਰੋਗਰਾਮ ਕੈਪੀਟਲ ਹਿੱਲ ਭਾਵ ਅਮਰੀਕੀ ਸੰਸਦ ‘ਚ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਿਹਰ 2 ਵਜੇ (ਭਾਰਤੀ ਸਮਾਂ 10:30 ਵਜੇ) ਹੋਵੇਗਾ।ਬਾਇਡੇਨ ਸਿਰਫ 35 ਸ਼ਬਦਾਂ ‘ਚ ਸਹੁੰ ਚੁੱਕਣਗੇ।ਸਮਾਰੋਹ ਇਸ ਵਾਰ ਹਮੇਸ਼ਾਂ ਦੀ ਤਰ੍ਹਾਂ ਗ੍ਰੈਂਡ ਨਹੀਂ ਹੋਵੇਗਾ।ਕੋਰੋਨਾ ਵਾਇਰਸ ਕਾਰਨ ਭੀੜ ਇਕੱਠੀ ਨਹੀਂ ਹੋਵੇਗੀ।ਇਸ ਵਾਰ ਇੱਕ ਹਜ਼ਾਰ ਤੋਂ 1200 ਲੋਕ ਹੀ ਸਹੁੰ ਚੁੱਕ ਸਮਾਰੋਹ ‘ਚ ਹਿੱਸਾ ਲੈਣਗੇ।ਸਾਰੇ ਮਹਿਮਾਨਾਂ ਲਈ ਸਖਤ ਹੈਲਥ ਪ੍ਰੋਟੋਕਾਲ ਹੋਵੇਗਾ।ਇਹ ਪਹਿਲੀ ਵਾਰ ਹੋਵੇਗਾ ਕਿ ਅਮਰੀਕਾ ‘ਚ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ‘ਚ ਅਮਰੀਕੀਆਂ ਤੋਂ ਹੀ ਖਤਰਾ ਮਹਿਸੂਸ ਕੀਤਾ ਜਾ ਰਿਹਾ ਹੈ।
7 ਜਨਵਰੀ ਨੂੰ ਇਲੇਕਟੋਰਲ ਵੋਟ ਦੀ ਕਾਉਟਿੰਗ ਦੌਰਾਨ ਕੈਪੀਟਲ ਹਿਲਸ ਦੇ ਅੰਦਰ ਅਤੇ ਬਾਹਰ ਹਿੰਸਾ ਹੋਈ ਸੀ।ਉਸ ਸਮੇਂ ਟ੍ਰੰਪ ਸਮਰਥਕਾਂ ਨੇ ਅਮਰੀਕੀ ਸੰਸਦ ਦੇ ਅੰਦਰ ਵੜ ਕੇ ਖੂਬ ਭੰਨ-ਤੋੜ ਕੀਤੀ ਸੀ।ਲਿਹਾਜ਼ਾ ਅਮਰੀਕੀ ਸੁਰੱਖਿਆ ਏਜੰਸੀਆਂ ਜਿਆਦਾ ਸਾਵਧਾਨੀ ਵਰਤ ਰਹੀ ਹੈ।ਚੀਫ ਜਸਟਿਸ ਜਾਨ ਜੀ ਰਾਬਰਟ ਜੂਨੀਅਰ ਕੈਪੀਟਲ ਹਿਲਸ ਦੇ ਵੇਸਟ ਫ੍ਰੰਟ ‘ਤੇ ਬਾਇਡੇਨ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਉਣਗੇ।ਇਸ ਤੋਂ ਬਾਅਦ ਰਾਸ਼ਟਰਪਤੀ ਬਾਇਡੇਨ ‘ ਇਨਾਗਰਲ ਸਪੀਚ’ ਦੇਣਗੇ।ਇਸ ‘ਚ ਅਮਰੀਕੀ ਵੋਟਰਾਂ ਦਾ ਧੰਨਵਾਦ ਕਰਨਗੇ। ਬਿਡੇਨ ਨੇ ਦਸੰਬਰ ਵਿਚ ਕਿਹਾ – ਇਸ ਵਾਰ ਉਦਘਾਟਨ ਦਾ ਦਿਨ (ਸਹੁੰ ਚੁੱਕਣ ਦਾ ਦਿਨ) ਵੱਖਰਾ ਹੋਵੇਗਾ। ਪਰੇਡ ਸਮੇਤ ਜ਼ਿਆਦਾਤਰ ਇਵੈਂਟਸ ਵਰਚੁਅਲ ਹੋਣਗੇ। ਰਾਜ ਦੀਆਂ ਰਾਜਧਾਨੀਆਂ ਵਿੱਚ ਵੱਖ ਵੱਖ ਸਭਿਆਚਾਰਕ ਪ੍ਰੋਗਰਾਮ ਹੋਣਗੇ। ਸਥਾਨਕ ਬੈਂਡ ਇਨ੍ਹਾਂ ਵਿਚ ਪ੍ਰਦਰਸ਼ਨ ਕਰਨਗੇ। ਕੋਵਿਡ -19 ਨਾਲ ਲੜ ਰਹੇ ਮੋਰਚੇ ਦੇ ਵਰਕਰਾਂ ਨੂੰ ਵੀ ਯਾਦ ਕੀਤਾ ਜਾਵੇਗਾ। ਡੈਮੋਕਰੇਟ ਦੇ ਸੰਸਦ ਮੈਂਬਰ ਜੇਮਜ਼ ਕਲੀਬਰਗ ਨੇ ਸਿਡਨੀ ਮਾਰਨਿੰਗ ਹੈਰਲਡ (ਐਸ.ਐਮ.ਜੀ.) ਨੂੰ ਕਿਹਾ – 75% ਤੋਂ 80% ਈਵੈਂਟਸ ਵਰਚੁਅਲ ਹੋਣਗੇ।
ਅੱਜ ਦਿੱਲੀ ਕਿਸਾਨਾਂ ਦੀ ਪਹਿਲਾਂ ਪੁਲਿਸ ਤੇ ਫਿਰ ਕੇਂਦਰੀ ਮੰਤੀਆਂ ਨਾਲ ਮੀਟਿੰਗ, 26 ਨੇੜੇ ਐ ਕੀ ਨਿਕਲੇਗਾ ਹੱਲ ?