ਅੱਜ ਦੇ ਸਮੇਂ ‘ਚ ਪਾਲਤੂ ਜਾਨਵਰ ਹਰ ਕਿਸੇ ਦੇ ਦਿਲ ‘ਚ ਖਾਸ ਜਗ੍ਹਾ ਬਣਾਉਣ ‘ਚ ਸਫਲ ਹੋ ਰਹੇ ਹਨ। ਇਨ੍ਹਾਂ ‘ਚ ਕੁੱਤਿਆਂ ਨੂੰ ਹਰ ਕਿਸੇ ਦੀ ਪਹਿਲੀ ਪਸੰਦ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵੀ ਇਸ ਐਨੀਮਲ 9Animal) ਪ੍ਰੇਮ ਤੋਂ ਬੱਚ ਨਹੀਂ ਸਕੇ ਹਨ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਤੇ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੇ ਵ੍ਹਾਈਟ ਹਾਊਸ ‘ਚ ਨਵੇਂ ਪੈੱਟ ਦੇ ਆਉਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ, ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਮੰਗਲਵਾਰ ਨੂੰ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਜਰਮਨ ਸ਼ੈਫਰਡ ਨਸਲ ਦਾ ਇੱਕ ਪਿਆਰਾ ਕੁੱਤਾ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ ਕੈਪਸ਼ਨ ਦਿੱਤਾ ਅਤੇ ਲਿਖਿਆ, ‘ਵ੍ਹਾਈਟ ਹਾਊਸ ‘ਚ ਤੁਹਾਡਾ ਸੁਆਗਤ ਹੈ, ਕਮਾਂਡਰ।’ ਜਿਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਅਮਰੀਕੀ ਰਾਸ਼ਟਰਪਤੀ ਵ੍ਹਾਈਟ ਹਾਊਸ ‘ਚ ਨਵਾਂ ਪੈੱਟ ਲਿਆਉਣ ਦੀ ਤਿਆਰੀ ਕਰ ਰਹੇ ਹਨ।”
ਇਸ ਤੋਂ ਬਾਅਦ ਬਾਈਡੇਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ, ਜਿਸ ‘ਚ ਉਹ ਇੱਕ ਜਰਮਨ ਸ਼ੈਫਰਡ ਕੁੱਤੇ ਦਾ ਵਾਈਟ ਹਾਊਸ ‘ਚ ਬਾਹਾਂ ਫੈਲਾ ਕੇ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਵੀਡੀਓ ‘ਚ ਡੌਗੀ ਨਾਲ ਖੂਬ ਮਸਤੀ ਕਰਦੇ ਵੀ ਨਜ਼ਰ ਆਏ। ਵੀਡੀਓ ‘ਚ ਉਹ ਗੇਂਦ ਨਾਲ ਖੇਡਦੇ ਹੋਏ ਅਤੇ ਜਰਮਨ ਸ਼ੈਫਰਡ ਨੂੰ ਖਾਣਾ ਖੁਆਉਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ, 6 ਜਗ੍ਹਾ ਰੇਲਵੇ ਟ੍ਰੈਕ ਜਾਮ, 128 ਟ੍ਰੇਨਾਂ ਪ੍ਰਭਾਵਿਤ
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਨਵੇਂ ਬਾਈਡੇਨ ਨੂੰ ਮਿਲੋ।’ ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਵੀ ਜਾਨਵਰਾਂ ਦੇ ਪ੍ਰੇਮੀ ਹਨ। ਵਰਤਮਾਨ ਵਿੱਚ, ਕਮਾਂਡਰ ਵਾਈਟ ਹਾਊਸ ਵਿੱਚ ਬਾਈਡੇਨ ਪਰਿਵਾਰ ਵਿੱਚ ਸ਼ਾਮਿਲ ਹੋਣ ਵਾਲਾ ਤੀਜਾ ਕੁੱਤਾ ਹੈ। ਇਸ ਤੋਂ ਪਹਿਲਾਂ ਜਦੋਂ ਬਾਈਡੇਨ ਰਾਸ਼ਟਰਪਤੀ ਵਜੋਂ ਵ੍ਹਾਈਟ ਹਾਊਸ ਪੁੱਜੇ ਤਾਂ ਉਨ੍ਹਾਂ ਦੇ ਨਾਲ ਦੋ ਜਰਮਨ ਸ਼ੈਫਰਡ ਡੌਗ ਚੈਂਪ ਅਤੇ ਮੇਜਰ ਸਨ। ਹਾਲ ਹੀ ‘ਚ 13 ਸਾਲ ਦੀ ਉਮਰ ‘ਚ ਬਾਈਡੇਨ ਦੇ ਖਾਸ ਡੌਗੀ ਚੈਂਪੀਅਨ ਦਾ ਦਿਹਾਂਤ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: