Johnson & Johnson Pauses Vaccine Trials: ਕੋਰੋਨਾ ਵੈਕਸੀਨ ਦੀ ਉਮੀਦ ਕਰ ਰਹੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਜਾਨਸਨ ਐਂਡ ਜਾਨਸਨ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤੇ ਜਾ ਰਹੇ ਆਪਣੇ ਕਲੀਨਿਕਲ ਟ੍ਰਾਇਲ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਕੰਪਨੀ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਇੱਕ ਅਧਿਐਨ ਵਲੰਟੀਅਰ ਵਿੱਚ ਇੱਕ ਅਣਜਾਣ ਬਿਮਾਰੀ ਕਾਰਨ ਆਪਣੇ ਟ੍ਰਾਇਲ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ।
ਜਾਨਸਨ ਐਂਡ ਜਾਨਸਨ ਨੇ ਦੱਸਿਆ ਕਿ ਵਲੰਟੀਅਰ ਦੀ ਬਿਮਾਰੀ ਦੀ ਸਮੀਖਿਆ ਤੇ ਮੁਲਾਂਕਣ ਇੱਕ ਸੁਤੰਤਰ ਅੰਕੜੇ ਅਤੇ ਸੁਰੱਖਿਆ ਨਿਗਰਾਨੀ ਬੋਰਡ ਦੇ ਨਾਲ-ਨਾਲ ਕੰਪਨੀ ਦੇ ਕਲੀਨਿਕਲ ਅਤੇ ਸੁਰੱਖਿਆ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਵੱਡੇ ਟ੍ਰਾਇਲ ਵਿੱਚ ਅਜਿਹੀਆਂ ਅਸਥਾਈ ਮਨਾਹੀਆਂ ਚੱਲਦੀਆਂ ਰਹਿੰਦੀਆਂ ਹਨ, ਜਿਸ ਵਿੱਚ 10 ਹਜ਼ਾਰ ਤੋਂ ਵੱਧ ਲੋਕਾਂ ‘ਤੇ ਟ੍ਰਾਇਲ ਕੀਤਾ ਜਾਂਦਾ ਹੈ। ਕੰਪਨੀ ਨੇ ਦੱਸਿਆ ਕਿ ਇਸ ਅਧਿਐਨ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦਾ ਮੈਡੀਕਲ ਰੈਗੂਲੇਟਰੀ ਬੋਰਡ ਵੱਲੋਂ ਟ੍ਰਾਇਲ ਨੂੰ ਰੋਕਣ ਦਾ ਕੋਈ ਅਰਥ ਨਹੀਂ ਰੱਖਦਾ। ਜਾਨਸਨ ਐਂਡ ਜਾਨਸਨ ਦਾ ਕਦਮ AstraZeneca ਪੀਐਲਸੀ ਦੀ ਤਰ੍ਹਾਂ ਹੈ।
ਜ਼ਿਕਰਯੋਗ ਹੈ ਕਿ ਸਤੰਬਰ ਵਿੱਚ AstraZeneca AZN.L ਨੇ ਆਪਣੀ ਵੈਕਸੀਨ ਦੇ ਆਖਰੀ ਪੜਾਅ ਦੇ ਟ੍ਰਾਇਲ ‘ਤੇ ਰੋਕ ਲਗਾ ਦਿੱਤੀ ਸੀ। AstraZeneca ਨੇ ਯੂਕੇ ਦੇ ਅਧਿਐਨ ਵਲੰਟੀਅਰ ਵਿੱਚ ਇੱਕ ਅਣਜਾਣ ਬਿਮਾਰੀ ਕਾਰਨ ਉਸ ਦੇ ਟ੍ਰਾਇਲ ਨੂੰ ਰੋਕ ਦਿੱਤਾ ਸੀ। ਹਾਲਾਂਕਿ ਬ੍ਰਿਟੇਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਅਤੇ ਭਾਰਤ ਵਿੱਚ ਪ੍ਰੀਖਣ ਮੁੜ ਸ਼ੁਰੂ ਹੋ ਗਏ ਹਨ, ਪਰ ਅਮਰੀਕਾ ਵਿੱਚ ਟ੍ਰਾਇਲ ਅਜੇ ਸ਼ੁਰੂ ਹੋਣੇ ਬਾਕੀ ਹਨ ।
ਦੱਸ ਦੇਈਏ ਕਿ ਪਿਛਲੇ ਮਹੀਨੇ ਜਾਨਸਨ ਐਂਡ ਜਾਨਸਨ ਨੇ ਆਪਣੀ ਵੈਕਸੀਨ ਦੇ ਟ੍ਰਾਇਲ ਦੌਰਾਨ ਪਾਇਆ ਕਿ ਇਹ ਕੋਰੋਨਾ ਦੇ ਵਿਰੁੱਧ ਇਮਿਊਨ ਸਿਸਟਮ ਨੂੰ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਇਸ ਤੋਂ ਬਾਅਦ ਕੰਪਨੀ ਨੇ ਲਗਭਗ 60 ਹਜ਼ਾਰ ਲੋਕਾਂ ‘ਤੇ ਵੈਕਸੀਨ ਦਾ ਮਨੁੱਖੀ ਟ੍ਰਾਇਲ ਕੀਤਾ, ਜਿਸਦਾ ਨਤੀਜਾ ਇਸ ਸਾਲ ਦੇ ਅੰਤ ਵਿੱਚ ਜਾਂ 2021 ਦੇ ਸ਼ੁਰੂ ਵਿੱਚ ਆਉਣ ਦੀ ਉਮੀਦ ਹੈ।