ਇਸ ਸਮੇ ਅਫਗਾਨਿਸਤਾਨ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ. ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹੁਣ ਦੇਸ਼ ਵਿੱਚ ਕਈ ਹੋਰ ਅੱਤਵਾਦੀ ਸੰਗਠਨ ਸਰਗਰਮ ਹੋ ਰਹੇ ਹਨ। ਆਈਐਸਆਈਐਸ-ਕੇ ਨੇ ਪਹਿਲਾਂ ਹੀ ਕਾਬੁਲ ਹਵਾਈ ਅੱਡੇ ‘ਤੇ ਵੱਡਾ ਹਮਲਾ ਕਰਕੇ ਆਪਣਾ ਇਰਾਦਾ ਸਪਸ਼ਟ ਕਰ ਦਿੱਤਾ ਹੈ।
ਅਜਿਹੀ ਸਥਿਤੀ ਵਿੱਚ, ਹੁਣ ਸਾਰੇ ਦੇਸ਼ ਤਾਲਿਬਾਨ ਨਾਲ ਨਜਿੱਠਣ ਲਈ ਵੱਖ -ਵੱਖ ਰਣਨੀਤੀਆਂ ਬਣਾ ਰਹੇ ਹਨ। ਅਮਰੀਕਾ ਨੂੰ ਵੀ ਇਹ ਡਰ ਹੈ ਕਿ ਅਫਗਾਨਿਸਤਾਨ ਵਿੱਚ ਕਾਬੁਲ ਵਰਗੇ ਹੋਰ ਹਮਲੇ ਹੋ ਸਕਦੇ ਹਨ, ਇਸ ਲਈ ਉਹ ਆਪਣੇ ਨਾਗਰਿਕਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਅਪੀਲ ਕਰ ਰਹੇ ਹਨ। ਅਮਰੀਕਾ ਵੱਲੋਂ ਇਹ ਹੁਕਮ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ਕਾਬੁਲ ਹਮਲੇ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਅਮਰੀਕੀ ਫੌਜ ਦੇ 13 ਜਵਾਨ ਵੀ ਸ਼ਹੀਦ ਹੋ ਗਏ ਹਨ। ਅਮਰੀਕਾ ਦੇ ਵੱਲੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਾਬੁਲ ਹਵਾਈ ਅੱਡੇ ‘ਤੇ ਹੋਏ ਹਮਲੇ ਵਿੱਚ ਹੁਣ ਤੱਕ ਕੁੱਲ 169 ਲੋਕਾਂ ਦੀ ਜਾਨ ਚਲੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਅੰਕੜਾ ਹੋਰ ਵੱਧ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਇਸ ਸਮੇਂ ਅਮਰੀਕਾ ਅਫਗਾਨਿਸਤਾਨ ਵਿੱਚ ਆਪਣੇ ਲੋਕਾਂ ਨੂੰ ਬਹੁਤ ਤੇਜ਼ੀ ਨਾਲ ਰੈਸਕਿਊ ਕਰ ਰਿਹਾ ਹੈ। ਕਿਸੇ ਹੋਰ ਅੱਤਵਾਦੀ ਹਮਲੇ ਦੀ ਨਿਸ਼ਚਤ ਰੂਪ ਤੋਂ ਜਾਣਕਾਰੀ ਹੈ, ਪਰ 31 ਅਗਸਤ ਦੀ ਸਮਾਂ ਸੀਮਾ ਦੇ ਮੱਦੇਨਜ਼ਰ, ਹਰ ਕਦਮ ਸਾਵਧਾਨੀ ਅਤੇ ਤੇਜ਼ੀ ਨਾਲ ਚੁੱਕਿਆ ਜਾ ਰਿਹਾ ਹੈ। ਬੀਤੇ ਦਿਨ ਅਮਰੀਕੀ ਫੌਜ ਨੇ ਅਫਗਾਨਿਸਤਾਨ ਵਿੱਚ ਇੱਕ ਵੱਡੀ ਕਾਰਵਾਈ ਵੀ ਕੀਤੀ ਹੈ। ਕਾਬੁਲ ਧਮਾਕੇ ਦੇ ਜਵਾਬ ਵਿੱਚ ਅਮਰੀਕੀ ਫੌਜ ਨੇ ਆਈਐਸ ਦੇ ਅੱਤਵਾਦੀਆਂ ਦੇ ਖਿਲਾਫ ਹਵਾਈ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਫੌਜ ਨੇ ਮਨੁੱਖ ਰਹਿਤ ਜਹਾਜ਼ਾਂ ਰਾਹੀਂ ਨੰਗਰਹਾਰ ਵਿੱਚ ਆਈਐਸਆਈਐਸ-ਕੇ ਦੇ ਟਿਕਾਣੇ ਉੱਤੇ ਹਵਾਈ ਹਮਲੇ ਕੀਤੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਫੌਜ ਨੇ ਕਾਬੁਲ ਧਮਾਕੇ ਦੇ ਸਾਜ਼ਿਸ਼ਕਾਰਾਂ ਨੂੰ ਵੀ ਮਾਰ ਦਿੱਤਾ ਹੈ। ਇਹ ਕਾਰਵਾਈ ਉਦੋਂ ਕੀਤੀ ਗਈ ਹੈ ਜਦੋਂ ਜੋ ਬਾਇਡੇਨ ਨੇ ਚਿਤਾਵਨੀ ਦਿੱਤੀ ਸੀ ਕਿ ਕਿਸੇ ਵੀ ਅੱਤਵਾਦੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਹਰ ਕਿਸੇ ਨੂੰ ਲੱਭ ਕੇ ਮਾਰਿਆ ਜਾਵੇਗਾ।
ਇਹ ਵੀ ਦੇਖੋ : Canada ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਨਾ ਲੋਨ ਲੈਣ ਦੀ ਲੋੜ ਨਾ ਕਰਜ਼ੇ ਦੀ ,ਖ਼ਰਚਾ 50 ਹਜ਼ਾਰ | Pyramid College