ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਤੋਂ ਬਾਅਦ ਔਰਤਾਂ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਵਿੱਚ ਹਿਜਾਬ ਪਹਿਨਣਾ ਲਾਜ਼ਮੀ ਹੈ। ਹੁਣ ਦੇਸ਼ ਦੀ ਰਾਜਧਾਨੀ ਕਾਬੁਲ ਵਿੱਚ ਔਰਤਾਂ ਦੇ ਕੱਪੜਿਆਂ ਦੀਆਂ ਦੁਕਾਨਾਂ ਵਿੱਚ ਪੁਤਲਿਆਂ ਦੇ ਚਿਹਰੇ ਵੀ ਢੱਕੇ ਹੋਏ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਤਾਲਿਬਾਨ ਨੇ ਅਗਸਤ 2021 ਵਿੱਚ ਸੱਤਾ ਵਿੱਚ ਵਾਪਸੀ ਤੋਂ ਬਾਅਦ ਸਾਰੀਆਂ ਦੁਕਾਨਾਂ ਨੂੰ ਪੁਤਲੇ ਹਟਾਉਣ ਜਾਂ ਉਨ੍ਹਾਂ ਦੇ ਸਿਰ ਕਲਮ ਕਰਨ ਦਾ ਹੁਕਮ ਦਿੱਤਾ ਸੀ। ਤਾਲੀਬਾਨ ਦਾ ਆਦੇਸ਼ ਇਸਲਾਮੀ ਕਾਨੂੰਨ ਦੀ ਸਖ਼ਤ ਵਿਆਖਿਆ ‘ਤੇ ਅਧਾਰਤ ਸੀ, ਜਿਸਦੇ ਤਹਿਤ ਮਨੁੱਖੀ ਰੂਪ ਦੇ ਪੁਤਲਿਆਂ ਅਤੇ ਚਿੱਤਰਾਂ ਦੀ ਵਰਤੋਂ ‘ਤੇ ਪਾਬੰਦੀ ਹੈ। ਪਰ ਇਹ ਫਰਮਾਨ ਔਰਤਾਂ ਨੂੰ ਲੋਕਾਂ ਦੀ ਨਜ਼ਰ ਤੋਂ ਦੂਰ ਰੱਖਣ ਲਈ ਤਾਲਿਬਾਨ ਦੀ ਮੁਹਿੰਮ ਨਾਲ ਵੀ ਮੇਲ ਖਾਂਦਾ ਹੈ।
ਕੁਝ ਦੁਕਾਨਦਾਰਾਂ ਨੇ ਹੁਕਮਾਂ ਦੀ ਪਾਲਣਾ ਕੀਤੀ ਪਰ ਬਾਕੀਆਂ ਨੇ ਇਸ ਦਾ ਵਿਰੋਧ ਕੀਤਾ। ਇਨ੍ਹਾਂ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਜੇਕਰ ਇਹ ਹੁਕਮ ਲਾਗੂ ਹੋਇਆ ਤਾਂ ਉਹ ਆਪਣੇ ਕੱਪੜਿਆਂ ਦਾ ਸਹੀ ਪ੍ਰਦਰਸ਼ਨ ਨਹੀਂ ਕਰ ਸਕਣਗੇ ਅਤੇ ਉਹਨਾਂ ਨੂੰ ਆਪਣੇ ਮਹਿੰਗੇ ਪੁਤਲੇ ਨਸ਼ਟ ਕਰਨੇ ਪੈਣਗੇ। ਇਸ ਤੋਂ ਬਾਅਦ ਤਾਲਿਬਾਨ ਨੂੰ ਆਪਣਾ ਹੁਕਮ ਬਦਲਣਾ ਪਿਆ ਅਤੇ ਉਹਨਾਂ ਨੇ ਦੁਕਾਨਦਾਰਾਂ ਨੂੰ ਮੂੰਹ ਢੱਕ ਕੇ ਪੁਤਲਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। ਹੁਣ ਦੁਕਾਨਦਾਰਾਂ ਦੇ ਸਾਹਮਣੇ ਦੁਚਿੱਤੀ ਪੈਦਾ ਹੋ ਗਈ ਕਿ ਉਨ੍ਹਾਂ ਨੇ ਹੁਕਮਾਂ ਦੀ ਪਾਲਣਾ ਕਰਨੀ ਹੈ ਅਤੇ ਗਾਹਕਾਂ ਨੂੰ ਵੀ ਆਕਰਸ਼ਿਤ ਕਰਨਾ ਹੈ।
ਇਹ ਵੀ ਪੜ੍ਹੋ: ਜੇਲ੍ਹ ਤੋਂ ਬਾਹਰ ਆਵੇਗਾ ਡੇਰਾ ਮੁਖੀ ਰਾਮ ਰਹੀਮ? ਮੁੜ ਪੈਰੋਲ ਲਈ ਲਗਾਈ ਅਰਜੀ
ਅਜਿਹੀ ਸਥਿਤੀ ਵਿਚ ਦੁਕਾਨਦਾਰਾਂ ਨੇ ਇਕ ਰਚਨਾਤਮਕ ਤਰੀਕਾ ਲੱਭਿਆ ਅਤੇ ਵੱਖ-ਵੱਖ ਤਰੀਕਿਆਂ ਨਾਲ ਅਜਿਹੇ ਮਾਸਕਾਂ ਨਾਲ ਆਪਣੇ ਪੁਤਲਿਆਂ ਨੂੰ ਢੱਕ ਲਿਆ, ਜੋ ਗਾਹਕਾਂ ਦਾ ਧਿਆਨ ਖਿੱਚ ਰਹੇ ਹਨ। ਇੱਕ ਦੁਕਾਨਦਾਰ ਨੇ ਆਪਣੀ ਦੂੰਕਾਂ ‘ਤੇ ਸਿੱਪੀਆਂ ਨਾਲ ਜਦੇ ਜਾਮਨੀ ਰੰਗ ਦੇ ਕੱਪੜੇ ਪਹਿਨੇ ਪੁਤਲੇ ਦੇ ਚਿਹਰੇ ਨੂੰ ਇਸੇ ਰੰਗ ਦੇ ਨਕਾਬ ਨਾਲ ਢਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: