kamlas inspiring americas first female vice president: ਕਮਲਾ ਹੈਰਿਸ ਨੇ ਅਮਰੀਕਾ ਦੀ ਪਹਿਲੀ ਔਰਤ, ਪਹਿਲੀ ਅਸ਼ਵੇਤ ਅਤੇ ਪਹਿਲੀ ਭਾਰਤੀ-ਅਮਰੀਕੀ ਵਾਇਸ ਪ੍ਰੈਸੀਡੈਂਟ ਬਣ ਕੇ ਇਤਿਹਾਸ ਰੱਚ ਦਿੱਤਾ ਹੈ।ਕੈਪੀਟਲ ਹਿੱਲ ‘ਚ ਬੁੱਧਵਾਰ ਨੂੰ ਸਹੁੰ ਦੇ ਦੌਰਾਨ ਉਨ੍ਹਾਂ ਦੇ ਅੰਦਾਜ਼ ਅਤੇ ਗਰਮਜੋਸ਼ੀ ‘ਤੇ ਸਭ ਦੀਆਂ ਨਜ਼ਰਾਂ ਸਨ।ਉਨਾਂ੍ਹ ਨੇ ਬੈਂਗਨੀ ਰੰਗ ਦੀ ਡ੍ਰੈੱਸ ਪਹਿਨੀ ਸੀ ਅਤੇ ਇਸਦੇ ਵੀ ਮਾਇਨੇ ਹਨ।ਇਹ ਡ੍ਰੈੱਸ ਪਹਿਨਣ ਦੇ ਪਿੱਛੇ ਹੈਰਿਸ ਦਾ ਮਕਸਦ, ਸ਼ਰਲੀ ਚਿਸ਼ੋਮ ਨੂੰ ਸਨਮਾਨ ਦੇਣਾ ਸੀ।ਜੋ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲੜਨ ਵਾਲੀ ਪਹਿਲੀ ਅਫਰੀਕੀ-ਅਮਰੀਕੀ ਮਹਿਲਾ ਸੀ।1972 ਦੇ ਰਾਸ਼ਟਰਪਤੀ ਚੋਣਾਂ ‘ਚ ਸ਼ਰਲੀ ਚਿਸ਼ੋਮ ਡੈਮੋਕ੍ਰੇਟਿਕ ਪਾਰਟੀ ਵਲੋਂ ਪ੍ਰੈਸੀਡੈਂਸ਼ੀਅਲ ਕੈਂਡਿਡੇਟ ਨਾਮੀਨੇਟ ਕੀਤੀ ਗਈ ਸੀ।ਉਨ੍ਹਾਂ ਨੇ ਵੀ ਆਪਣੇ ਇਤਿਹਾਸਕ ਕੈਂਪੇਨ ਦੇ ਦੌਰਾਨ ਕਈ ਵਾਰ ਬੈਂਗਨੀ ਡੈੱ੍ਰਸ ਪਹਿਨੀ ਸੀ।2019 ‘ਚ ਪ੍ਰੈਸੀਡੇਂਸ਼ਿਅਲ ਕੈਂਪੇਨ ਦੌਰਾਨ ਹੈਰਿਸ ਨੇ ਵੀ ਕਈ ਵਾਰ ਬੈਂਗਨੀ ਡੈ੍ਰੱਸ ਪਹਿਨੀ, ਕਿਉਂਕਿ ਉਹ ਸ਼ਰਲੀ ਦਾ ਸਨਮਾਨ ਚਾਹੁੰਦੀ ਸੀ।ਜੋ ਕਿ ਉਨ੍ਹਾਂ ਦੀ ਪ੍ਰੇਰਨਾ ਰਹੀ ਹੈ।
ਹੈਰਿਸ ਵੀ ਅੱਗੇ ਰਾਸ਼ਟਰਪਤੀ ਬਣਨ ਲਈ ਫਿਰ ਦਾਅਵੇਦਾਰੀ ਪੇਸ਼ ਕਰ ਸਕਦੀ ਹੈ।ਨਵੰਬਰ ‘ਚ ਚੋਣਾਂ ਜਿੱਤਣ ਤੋਂ ਬਾਅਦ ਕਮਲਾ ਹੈਰਿਸ ਨੇ ਆਪਣੇ ਇਤਿਹਾਸਕ ਭਾਸ਼ਣ ‘ਚ ਆਪਣੀ ਸਵ. ਮਾਂ ਸ਼ਯਾਮਲਾ ਗੋਪਾਲਨ ਨੂੰ ਯਾਦ ਕੀਤਾ ਸੀ।ਉਨ੍ਹਾਂ ਨੇ ਕਿਹਾ ਸੀ ਕਿ ਮਾਂ ਦੀ ਬਦੌਲਤ ਹੀ ਉਹ ਆਪਣੇ ਸਿਆਸੀ ਕਰੀਅਰ ‘ਚ ਸਭ ਤੋਂ ਉੱਚੇ ਅਹੁਦੇ ‘ਤੇ ਪਹੁੰਚ ਗਈ ਸਕੀ ਹੈ।ਸਹੁੰ ਤੋਂ ਕੁਝ ਘੰਟੇ ਪਹਿਲਾਂ ਵੀ ਕਮਲਾ ਹੈਰਿਸ ਨੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਸੋਸ਼ਲ਼ ਮੀਡੀਆ ‘ਤੇ ਪੋਸਟ ਕੀਤੀ।ਇਸ ‘ਚ ਮਾਂ ਦੇ ਨਾਲ-ਨਾਲ ਉਨਾਂ੍ਹ ਨੇ ਅਸ਼ਵੇਤ ਔਰਤਾਂ ਦਾ ਵੀ ਜ਼ਿਕਰ ਕੀਤਾ ਹੈ।ਸਹੁੰ ਚੁੱਕਣ ਤੋਂ ਬਾਅਦ ਸਪੀਚ ‘ਚ ਉਨਾਂ ਨੇ ਕਿਹਾ, ਮੈਂ ਭਲਾ ਹੀ ਅਮਰੀਕਾ ‘ਚ ਵਾਈਸ ਪ੍ਰੈਸੀਡੈਂਟ ਬਣਨ ਵਾਲੀ ਪਹਿਲੀ ਮਹਿਲਾ ਹਾਂ, ਪਰ ਆਖਰੀ ਨਹੀਂ।ਹੈਰਿਸ ਦੀ ਮਾਂ ਸ਼ਯਮਾਲਾ ਗੋਪਾਲਨ ਚੇੱਨਈ ਤੋਂ 1958 ‘ਚ ਅਮਰੀਕਾ ਗਈ ਸੀ।ਉਹ ਇੱਕ ਕੈਂਸਰ ਰਿਸਚਰ ਅਤੇ ਸਿਵਿਲ ਰਾਈਟਸ ਐਕਟੀਵਿਸਟ ਸੀ।ਹੈਰਿਸ ਨੇ ਕਿਹਾ ਕਿ ਭਲਾਂ ਹੀ ਉਨਾਂ੍ਹ ਦੀ ਮਾਂ ਭਾਰਤੀ ਸੀ, ਪਰ ਉਨਾਂ੍ਹ ਦਾ ਅਮਰੀਕਾ ‘ਚ ਪੂਰਾ ਭਰੋਸਾ ਸੀ।
ਕੱਲ ਹੋਊਗੀ ਆਖਰੀ ਮੀਟਿੰਗ, ਸੁਣੋਂ ਕਿਸਾਨਾਂ ਨੇ ਕਿਵੇਂ ਪਾਣੀ-ਪਾਣੀ ਕੀਤਾ ਮੰਤਰੀ ਤੋਮਰ…