Kim Jong Sister Warns Joe Biden: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੂੰ ਉੱਤਰ ਕੋਰੀਆ ਵੱਲੋਂ ਚੇਤਾਵਨੀ ਮਿਲੀ ਹੈ। ਦਰਅਸਲ, ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਦੀ ਭੈਣ ਕਿਮ ਯੋਂ-ਜੋਂਗ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਉਸ ਦੀ ਨੀਂਦ ਗਾਇਬ ਹੋ ਜਾਵੇ। ਖਾਸ ਗੱਲ ਇਹ ਹੈ ਕਿ ਬਾਇਡੇਨ ਪ੍ਰਸ਼ਾਸਨ ਦੇ ਅਧਿਕਾਰੀ ਟੋਕਿਓ ਅਤੇ ਸਿਓਲ ਪਹੁੰਚ ਗਏ ਹਨ। ਕਿਮ ਯੋ ਆਪਣੇ ਭਰਾ ਦੀ ਪ੍ਰਮੁੱਖ ਸਲਾਹਕਾਰ ਵੀ ਹੈ।
ਉੱਤਰ ਕੋਰੀਆ ਨੇ ਪਹਿਲੀ ਵਾਰ ਬਾਇਡੇਨ ਦੇ ਪ੍ਰਸ਼ਾਸਨ ‘ਤੇ ਨਿਸ਼ਾਨਾ ਸਾਧਦੇ ਹੋਏ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫੌਜੀ ਅਭਿਆਸਾਂ ਦੀ ਨਿੰਦਾ ਕੀਤੀ ਹੈ । ਕਿਮ ਯੋ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ‘ਉਹ ਅਗਲੇ ਚਾਰ ਸਾਲਾਂ ਲਈ ਰਾਤ ਨੂੰ ਆਰਾਮ ਨਾਲ ਸੌਂਣਾ ਚਾਹੁੰਦਾ ਹੈ’ ਤਾਂ ਕੋਈ ਵੀ ਕਾਰਵਾਈ ਨਾ ਕਰੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਅਤੇ ਰੱਖਿਆ ਮੰਤਰੀ ਲੋਇਡ ਆਸਟਿਨ ਉੱਤਰੀ ਕੋਰੀਆ ਅਤੇ ਹੋਰ ਖੇਤਰੀ ਮੁੱਦਿਆਂ ‘ਤੇ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਗੱਲਬਾਤ ਕਰਨ ਲਈ ਏਸ਼ੀਆ ਗਏ ਹਨ, ਜਿਸ ਤੋਂ ਬਾਅਦ ਕਿਮ ਯੋ ਜੋਂਗ ਨੇ ਮੰਗਲਵਾਰ ਨੂੰ ਇਹ ਬਿਆਨ ਜਾਰੀ ਕੀਤਾ।
ਦੋਵੇਂ ਮੰਤਰੀ ਮੰਗਲਵਾਰ ਯਾਨੀ ਕਿ ਅੱਜ ਟੋਕਿਓ ਵਿੱਚ ਗੱਲਬਾਤ ਕਰਨਗੇ ਅਤੇ ਅਗਲੇ ਦਿਨ ਸਿਓਲ ਵਿੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ । ਉੱਤਰੀ ਕੋਰੀਆ ਦੇ ਅੰਤਰ-ਕੋਰੀਆਈ ਮਾਮਲੇ ਸੰਭਾਲਣ ਵਾਲੇ ਕਿਮ ਯੋ-ਜੋਂਗ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਜੇ ਦੱਖਣੀ ਕੋਰੀਆ ਦੇ ਨਾਲ ਸਹਿਯੋਗ ਨਹੀਂ ਕਰਨਾ ਸੀ, ਤਾਂ ਉਹ ਫ਼ੌਜੀ ਤਣਾਅ ਨੂੰ ਘੱਟ ਕਰਨ ਲਈ ਹੋਏ 2018 ਦੇ ਦੁਵੱਲੇ ਸਮਝੌਤੇ ਤੋਂ ਬਾਹਰ ਆਉਣ ‘ਤੇ ਵਿਚਾਰ ਕਰੇਗਾ।
ਇਹ ਵੀ ਦੇਖੋ: ਇਸ Punjabi ਕੋਲ ਹੈ Maharaja Ranjit Singh ਦਾ ਅਨਮੋਲ ਖਜ਼ਾਨਾ, ਹੈ ਕੋਈ ਕਦਰਦਾਨ ਜੋ ਸਾਂਭ ਸਕੇ