ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਭਾਰੀ ਹੜ੍ਹ ਕਾਰਨ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਕਈ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਰਹੇ ਹਨ। ਇਸ ਵਿਚਕਾਰ ਖਾਲਸਾ ਏਡ ਮਦਦ ਲਈ ਉਤਰ ਆਈ ਹੈ।
ਕੈਨੇਡਾ ਦੇ ਹੋਪ ਵਿੱਚ ਫਸੇ ਸੈਂਕੜੇ ਟਰੱਕਰਾਂ ਨੂੰ ਗਰਮ ਭੋਜਨ ਪਹੁੰਚਾਉਣ ਦੇ ਲਈ ਖਾਲਸਾ ਏਡ ਨੇ ਮੋਰਚਾ ਸਾਂਭ ਲਿਆ ਹੈ। ਖਾਲਸਾ ਏਡ ਵੱਲੋਂ ਸਥਾਨਕ ਗੁਰਦੁਆਰਿਆਂ ਦੇ ਨਾਲ ਮਿਲ ਕੇ ਰਾਹਤ ਕਾਰਜ ਚਲਾਏ ਜਾ ਰਹੇ ਹਨ।
ਦੱਸ ਦੇਈਏ ਕਿ ਦੁਨੀਆ ਵਿੱਚ ਜਿੱਥੇ ਕਿਤੇ ਵੀ ਕਦੇ ਕੋਈ ਆਫ਼ਤ ਆਉਂਦੀ ਹੈ ਤਾਂ ਖ਼ਾਲਸਾ ਏਡ ਉੱਥੇ ਪਹੁੰਚ ਜਾਂਦੀ ਹੈ। ਕੈਨੇਡਾ ਦੇ ਬੀਸੀ ‘ਚ ਆਈ ਇਸ ਕੁਦਰਤੀ ਆਫ਼ਤ ਦੌਰਾਨ ਖਾਲਸਾ ਏਡ ਕੈਨੇਡਾ ਦੇ ਵਲੰਟੀਅਰਾਂ ਨੇ ਹੋਪ ਵਿੱਚ ਲੱਗਭਗ 300 ਟਰੱਕਾਂ ਲਈ ਭੋਜਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ ਪੰਜਾਬੀਆਂ ਦੇ ਗੜ੍ਹ ‘ਚ ਹੜ੍ਹ ਨੇ ਮਚਾਈ ਤਬਾਹੀ, ਅਮਰੀਕਾ-ਕੈਨੇਡਾ ਲਾਂਘਾ ਹੋਇਆ ਬੰਦ
ਉੱਥੇ ਹੀ ਕੈਨੇਡਾ ਦੇ ਕਈ ਗੁਰੂਘਰਾਂ ਨੇ ਵੀ ਪੀੜਤਾਂ ਦੀ ਸਹਾਇਤਾ ਲਈ ਮਦਦ ਦਾ ਹੱਥ ਵਧਾਉਂਦਿਆ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਖਾਲਸਾ ਦਰਬਾਰ ਸਾਹਿਬ ਤੋਂ ਵੀ ਹਰ ਘੰਟੇ 300 ਤੋਂ ਵੱਧ ਲੋਕਾਂ ਦਾ ਲੰਗਰ ਬਣਾ ਕੇ ਭੇਜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨੂੰ ਪੰਜਾਬੀਆਂ ਦਾ ਗੜ੍ਹ ਵੀ ਕਿਹਾ ਜਾਂਦਾ ਹੈ। ਕੋਰੋਨਾ ਕਾਲ ਦੌਰਾਨ ਵੀ ਇਹ ਸੂਬਾ ਕਾਫੀ ਪ੍ਰਭਾਵਿਤ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: