ਏਸ਼ੀਆਈ ਲੋਕਾਂ ਖਾਸ ਕਰ ਕੇ ਭਾਰਤੀ ਮੂਲ ਦੇ ਦੱਖਣੀ ਏਸ਼ੀਆਈ ਲੋਕਾਂ ਦੇ ਪ੍ਰਤੀ ਨਫ਼ਰਤੀ ਅਪਰਾਧ ਦੇ ਮਾਮਲਿਆਂ ਨੂੰ ਘਟਾਉਣ ਲਈ ਅਮਰੀਕਾ ਦੇ ਇਲੀਨੋਇਸ ਅਤੇ ਨਿਊ ਜਰਸੀ ਰਾਜਾਂ ਨੇ ਵੱਡੀ ਪਹਿਲ ਕੀਤੀ ਹੈ। ਇਨ੍ਹਾਂ ਦੋਵਾਂ ਰਾਜਾਂ ਦੇ ਸਕੂਲਾਂ ਵਿੱਚ ਭਾਰਤੀਆਂ ਅਤੇ ਹੋਰ ਏਸ਼ੀਆਈ ਦੇਸ਼ਾਂ ਦੇ ਲੋਕਾਂ ਦੇ ਕਿੱਸੇ ਤੇ ਕਹਾਣੀਆਂ ਨੂੰ ਸਕੂਲਾਂ ਦੇ ਕੋਰਸ ਵਿੱਚ ਸ਼ਾਮਿਲ ਕੀਤਾ ਜਾਵੇਗਾ। ਅਗਲੇ ਸਾਲ ਤੋਂ ਸਕੂਲਾਂ ਦੇ ਕੋਰਸ ਵਿੱਚ ਬੱਚੇ ਏਸ਼ੀਆਈ ਲੋਕਾਂ ਦੇ ਅਮਰੀਕਾ ਵਿੱਚ ਯੋਗਦਾਨ ਬਾਰੇ ਪੜ੍ਹਣਗੇ ।
ਦੋਵਾਂ ਰਾਜਾਂ ਨੇ ਇਸ ਸਬੰਧੀ ਕਾਨੂੰਨ ਵੀ ਪਾਸ ਕੀਤੇ ਹਨ । ਏਸ਼ੀਅਨ ਅਮਰੀਕੀ ਇਤਿਹਾਸ ਦੇ ਕੋਰਸ ਵਿੱਚ ਸ਼ਾਮਿਲ ਕੀਤਾ ਗਿਆ ਹੈ । ਨਿਊਜਰਸੀ ਦੇ ਡੈਮੋਕ੍ਰੇਟਿਕ ਗਵਰਨਰ ਫਿਲ ਮਰਫੀ ਨੇ ਇਸ ਦੇ ਲਈ ਇੱਕ ਕਮਿਸ਼ਨ ਦਾ ਵੀ ਗਠਨ ਕੀਤਾ ਹੈ। ਦਰਅਸਲ, ਅਮਰੀਕਾ ਵਿੱਚ ਏਸ਼ੀਆਈ ਲੋਕਾਂ ਦੇ ਪ੍ਰਤੀ ਨਫਰਤ ਅਪਰਾਧ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਸਨ।
ਅਜਿਹੇ ਵਿੱਚ ਸਾਰੇ ਬੱਚਿਆਂ ਨੂੰ ਸਕੂਲ ਪੱਧਰ ਤੋਂ ਹੀ ਅਮਰੀਕੀ ਸਮਾਜ ਵਿੱਚ ਏਸ਼ੀਆਈ ਲੋਕਾਂ ਦੇ ਯੋਗਦਾਨ ਬਾਰੇ ਪੜ੍ਹਾਇਆ ਜਾਵੇਗਾ । ਜਿਸ ਨਾਲ ਸਾਰੇ ਬੱਚਿਆਂ ਵਿੱਚ ਅਮਰੀਕੀ ਇਤਿਹਾਸ ਦੀ ਸਮਝ ਵਧੇਗੀ । ਨਿਊ ਜਰਸੀ ਦੀ 2020 ਦੀ ਜਨਗਣਨਾ ਦੇ ਅਨੁਸਾਰ ਇੱਥੇ ਏਸ਼ੀਆਈ ਮੂਲ ਦੇ ਲਗਭਗ 10 ਲੱਖ ਲੋਕ ਸਨ । ਨਿਊਜਰਸੀ ਦੇ ਸਕੂਲਾਂ ਵਿੱਚ ਏਸ਼ੀਆਈ ਮੂਲ ਦੇ 1.40 ਮਿਲੀਅਨ ਬੱਚੇ ਹਨ।
ਦੱਸ ਦੇਈਏ ਕਿ ਪੁਲਿਸ ਅਨੁਸਾਰ ਪਿਛਲੇ ਇੱਕ ਸਾਲ ਦੌਰਾਨ ਏਸ਼ਿਆਈ ਮੂਲ ਦੇ ਲੋਕਾਂ ਖ਼ਿਲਾਫ਼ ਨਫ਼ਰਤੀ ਅਪਰਾਧ ਵਿੱਚ 75 ਫ਼ੀਸਦੀ ਵਾਧਾ ਹੋਇਆ ਹੈ। ਨਿਊ ਜਰਸੀ ਤੋਂ ਭਾਰਤੀ ਅਮਰੀਕੀ ਕਾਨੀ ਇਲੇਨਗੋਵਾਨ ਨੇ ਦੱਸਿਆ ਕਿ ਸਕੂਲਾਂ ਵਿੱਚ ਏਸ਼ੀਆਈ ਲੋਕਾਂ ਦੇ ਕੋਰਸ ਨੂੰ ਸ਼ਾਮਿਲ ਕਰਨਾ ਚੰਗੀ ਪਹਿਲ ਹੈ । ਇਸ ਨਾਲ ਅਸੀਂ ਹੋਰ ਸੁਰੱਖਿਅਤ ਹੋ ਸਕਾਂਗੇ ।
ਵੀਡੀਓ ਲਈ ਕਲਿੱਕ ਕਰੋ -: