ਯੂਕਰੇਨ ਤੇ ਰੂਸ ਵਿਚਾਲੇ ਅੱਜ 13ਵੇਂ ਦਿਨ ਵੀ ਜੰਗ ਜਾਰੀ ਹੈ। ਇਸ ਜੰਗ ਨੇ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ ਪਰ ਰੂਸ ਵਰਗੇ ਵਿਸ਼ਾਲ ਦੇਸ਼ ਦੇ ਸਾਹਮਣੇ ਯੂਕਰੇਨ ਪੂਰੀ ਤਰ੍ਹਾਂ ਹੜਬੜਾ ਗਿਆ ਹੈ। ਇੱਕ ਪਾਸੇ ਜਿੱਥੇ ਪੱਛਮੀ ਦੇਸ਼ਾਂ ਵੱਲੋਂ ਯੂਕਰੇਨ ਨੂੰ ਹਥਿਆਰ ਦੇ ਕੇ ਮਦਦ ਦਿੱਤੀ ਜਾ ਰਹੀ ਹੈ, ਉੱਥੇ ਹੀ ਕਈ ਸਿਤਾਰੇ ਯੂਕਰੇਨ ਦੇ ਹੱਕ ਵਿੱਚ ਆਪਣੀ ਆਵਾਜ਼ ਚੁੱਕ ਰਹੇ ਹਨ। ਇਸ ਵਿਚਾਲੇ ‘ਟਾਈਟੈਨਿਕ’ ਅਦਾਕਾਰ ਲਿਓਨਾਰਡੋ ਡਿਕੈਪਰੀਓ ਯੂਕਰੇਨ ਦੀ ਮਦਦ ਲਈ ਅੱਗੇ ਆਏ ਹਨ।
ਦੱਸ ਦੇਈਏ ਕਿ ਟਾਈਟੈਨਿਕ ਅਦਾਕਾਰ ਲਿਓਨਾਰਡੋ ਡਿਕੈਪਰੀਓ ਨੇ 10 ਮਿਲੀਅਨ ਅਮਰੀਕੀ ਡਾਲਰ ਯਾਨੀ ਲਗਭਗ 76 ਕਰੋੜ ਰੁਪਏ ਦਾਨ ਕੀਤੇ ਹਨ। ਉਨ੍ਹਾਂ ਦੀ ਇਹ ਆਰਥਿਕ ਮਦਦ ਮੁਸੀਬਤ ਦੇ ਸਮੇਂ ਯੂਕਰੇਨ ਲਈ ਵੱਡੀ ਸਹਾਇਤਾ ਹੈ। ਦਿਲਚਸਪਗੱਲ ਇਹ ਹੈ ਕਿ ਲਿਓਨਾਰਡੋ ਦੀ ਨਾਨੀ ਯੂਕਰੇਨ ਸਥਿਤ ਓਡੇਸਾ ਦੀ ਸੀ। ਅਜਿਹੇ ਵਿੱਚ ਅਦਾਕਾਰ ਦਾ ਯੂਕਰੇਨ ਨਾਲ ਡੂੰਘਾ ਰਿਸ਼ਤਾ ਹੈ। ਉਹ ਸਿੱਧੇ ਤੌਰ ’ਤੇ ਨਾ ਸਹੀ ਪਰ ਉਨ੍ਹਾਂ ਦੀਆਂ ਜੜ੍ਹਾਂ ਯੂਕਰੇਨ ਨਾਲ ਜੁੜੀਆਂ ਹਨ । 10 ਮਿਲੀਅਨ ਡਾਲਰ ਦੀ ਵੱਡੀ ਰਕਮ ਦਾਨ ਕਰਕੇ ਉਨ੍ਹਾਂ ਨੇ ਯੂਕਰੇਨ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰ ਲਿਆ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਵੱਲੋਂ ਯੂਕਰੇਨ ਨੂੰ ਵਿੱਤੀ ਸਹਾਇਤਾ ਭੇਜੀ ਗਈ ਹੈ । ਪਹਿਲੀ ਕਿਸ਼ਤ ਵਿੱਚ, ਯੂਰਪੀਅਨ ਯੂਨੀਅਨ ਨੇ ਯੂਕਰੇਨ ਨੂੰ 500 ਮਿਲੀਅਨ ਯੂਰੋ ਯਾਨੀ 4 ਹਜ਼ਾਰ 175 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਭੇਜੀ ਗਈ ਹੈ । ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵਿੱਤੀ ਮਦਦ ਲਈ ਯੂਰਪੀਅਨ ਯੂਨੀਅਨ ਦਾ ਧੰਨਵਾਦ ਕੀਤਾ । ਜ਼ੇਲੇਂਸਕੀ ਨੇ ਕਿਹਾ ਕਿ ਇਹ ਲੋਕਾਂ ਨੂੰ ਆਪਣੇ ਘਰ ਵਾਪਸ ਤਿਆਰ ਕਰਨ ਵਿੱਚ ਮਦਦ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: