ਲੀਬੀਆ ਨੇੜੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬਣ ਕਾਰਨ ਉਸ ਵਿੱਚ ਸਵਾਰ ਘੱਟੋ-ਘੱਟ 17 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ । ਇਹ ਜਾਣਕਾਰੀ ਸੰਯੁਕਤ ਰਾਸ਼ਟਰ ਵਿੱਚ ਪ੍ਰਵਾਸੀ ਮਾਮਲਿਆਂ ਦੇ ਇੱਕ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਹੈ।
ਇਸ ਸਬੰਧੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੀ ਬੁਲਾਰੀ ਸਫਾ ਮਸੇਹਲੀ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਪੱਛਮੀ ਸ਼ਹਿਰ ਜੁਵਾਰਾ ਵਿੱਚ ਵਾਪਰੀ । ਉਨ੍ਹਾਂ ਦੱਸਿਆ ਕਿ 70 ਪ੍ਰਵਾਸੀ ਇੱਕ ਰਬੜ ਦੀ ਕਿਸ਼ਤੀ ਵਿੱਚ ਸਵਾਰ ਸਨ ਅਤੇ ਲੀਬੀਆ ਦੇ ਤੱਟ ਰੱਖਿਅਕਾਂ ਨੇ ਮਿਸਰ ਦੇ 51 ਲੋਕਾਂ ਨੂੰ ਬਚਾ ਲਿਆ ਹੈ।
ਇਹ ਵੀ ਪੜ੍ਹੋ: ਸੇਵਾਮੁਕਤ ਪਟਵਾਰੀਆਂ ਲਈ ਪੰਜਾਬ ਸਰਕਾਰ ਨੇ ਖੋਲ੍ਹੇ ਦਰਵਾਜ਼ੇ- 1766 ਮਾਲ ਪਟਵਾਰੀਆਂ ਦੀ ਕਰੇਗੀ ਭਰਤੀ
ਇਸ ਤੋਂ ਇਲਾਵਾ ਇੱਕ ਲਾਸ਼ ਵੀ ਬਰਾਮਦ ਕੀਤੀ ਗਈ ਹੈ ਅਤੇ ਜਦਕਿ ਹੋਰ 16 ਲੋਕ ਲਾਪਤਾ ਹਨ, ਜਿਨ੍ਹਾਂ ਦੇ ਡੁੱਬਣ ਦਾ ਸ਼ੱਕ ਹੈ ।
ਦੱਸ ਦੇਈਏ ਕਿ ਪਿਛਲੇ ਮਹੀਨੇ ਲੀਬੀਆ ਵਿੱਚ ਕਿਸ਼ਤੀ ਪਲਟਣ ਕਾਰਨ 2 ਵੱਡੇ ਹਾਦਸੇ ਹੋਏ ਸਨ, ਜਿਨ੍ਹਾਂ ਵਿੱਚ ਲਗਭਗ 80 ਪ੍ਰਵਾਸੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ । ਇਸ ਤੋਂ ਇਲਾਵਾ ਦੂਜਾ ਭਿਆਨਕ ਹਾਦਸਾ 22 ਅਪ੍ਰੈਲ ਨੂੰ ਹੋਇਆ ਸੀ, ਜਿਸ ਵਿੱਚ 130 ਲੋਕ ਡੁੱਬ ਗਏ ਸਨ।