ਕੈਨੇਡਾ ਦੇ ਰਿਚਮੰਡ ਹਿੱਲ ਵਿੱਚ ਸਥਿਤ ਵਿੱਚ ਇੱਕ ਹਿੰਦੂ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਬੁੱਧਵਾਰ ਨੂੰ ਭੰਨਤੋੜ ਕੀਤੀ ਗਈ। ਇਸ ਸਬੰਧੀ ਸਥਾਨਕ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕੀਤੀ ਜਾ ਰਹੀ ਹੈ। ਓਨਟਾਰੀਓ ਸੂਬੇ ਦੇ ਇੱਕ ਸ਼ਹਿਰ ਰਿਚਮੰਡ ਹਿੱਲ ਵਿੱਚ ਇੱਕ ਵਿਸ਼ਨੂੰ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਪੰਜ ਮੀਟਰ ਉੱਚੀ ਮੂਰਤੀ ਦੀ ਬੇਅਦਬੀ ਕੀਤੀ ਗਈ।
ਮੀਡੀਆ ਰਿਪੋਰਟਾਂ ਅਨੁਸਾਰ “ਖਾਲਿਸਤਾਨ” ਸਣੇ “ਗ੍ਰਾਫਿਕ ਸ਼ਬਦਾਂ” ਨਾਲ ਮੂਰਤੀ ਦਾ ਨਿਰਾਦਰ ਕੀਤਾ ਗਿਆ ਹੈ । ਕਿਹਾ ਜਾਂਦਾ ਹੈ ਕਿ ਮਹਾਤਮਾ ਗਾਂਧੀ ਦੀ ਮੂਰਤੀ ਤਿੰਨ ਦਹਾਕਿਆਂ ਤੋਂ ਇਸ ਦੇ ਮੌਜੂਦਾ ਸਥਾਨ ਇੱਕ ਸ਼ਾਂਤੀ ਪਾਰਕ ‘ਤੇ ਹੈ। ਇਸ ਬਾਰੇ ਸਥਾਨਕ ਪੁਲਿਸ ਕਿਹਾ ਕਿ ਜੋ ਲੋਕ ਮਸਲ, ਰਾਸ਼ਟਰੀ ਜਾਂ ਜਾਤੀ ਮੁੱਲ, ਭਾਸ਼ਾ, ਰੰਗ, ਧਰਮ, ਉਮਰ ਦੇ ਆਧਾਰ ‘ਤੇ ਦੂਜਿਆਂ ਨੂੰ ਪੀੜਤ ਕਰਦੇ ਹਨ, ਉਨ੍ਹਾਂ ‘ਤੇ ਕਾਨੂੰਨ ਵੱਲੋਂ ਮੁਕੱਦਮਾ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ: ਸੰਯੁਕਤ ਰਾਸ਼ਟਰ ਦਾ ਦਾਅਵਾ-‘2023 ‘ਚ ਭਾਰਤ ਦੀ ਆਬਾਦੀ ਚੀਨ ਤੋਂ ਜ਼ਿਆਦਾ ਹੋਵੇਗੀ’
ਦੱਸ ਦੇਈਏ ਕਿ ਟੋਰਾਂਟੋ ਵਿੱਚ ਭਾਰਤ ਦੇ ਦੂਤਾਵਾਸ ਤੇ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਨਿੰਦਾ ਕੀਤੀ। ਦੋਨਾਂ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਦੇ ਅਧਿਕਾਰੀਆਂ ਨਾਲ ਅਪਰਾਧ ਨੂੰ ਲੈ ਕੇ ਸੰਪਰਕ ਕੀਤਾ ਹੈ। ਦੂਤਾਵਾਸ ਨੇ ਇਸ ਨੂੰ ਅਪਰਾਧਿਕ ਕਰਾਰ ਦਿੱਤਾ। ਹਾਈ ਕਮਿਸ਼ਨ ਨੇ ਕਿਹਾ ਕਿ ਇਸ ਅਪਰਾਧ ਨਾਲ ਭਾਰਤੀ ਭਾਈਚਾਰੇ ਵਿੱਚ ਚਿੰਤਾ ਤੇ ਅਸੁਰੱਖਿਆ ਵਧ ਗਈ ਹੈ। ਉਨ੍ਹਾਂ ਕਿਹਾ ਕਿ ਬਰਬਾਦੀ ਦੇ ਇਸ “ਅਪਰਾਧਕ, ਨਫ਼ਰਤ ਭਰੇ ਕਾਰੇ” ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।
ਵੀਡੀਓ ਲਈ ਕਲਿੱਕ ਕਰੋ -: