ਮਾਲੀ ਵਿੱਚ ਇੱਕ ਬੱਸ ‘ਤੇ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 8 ਹੋਰ ਜ਼ਖ਼ਮੀ ਹੋ ਗਏ ਹਨ । ਦੱਸ ਦੇਈਏ ਕਿ ਇਹ ਹਮਲਾ ਮੋਪਤੀ ਖੇਤਰ ਦੇ ਬੰਦਿਆਗਰਾ ਦੇ ਪੂਰਬੀ ਮਾਲੀਅਨ ਸ਼ਹਿਰ ਤੋਂ ਜ਼ਿਆਦਾ ਦੂਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਮਾਲੀ ਵਿਚ ਸਥਿਤੀ 2012 ਵਿਚ ਅਸਥਿਰ ਹੋ ਗਈ ਸੀ ਜਦੋਂ ਤੁਆਰੇਗ ਅਤਿਵਾਦੀਆਂ ਨੇ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵਿਸ਼ਾਲ ਖੇਤਰਾਂ ‘ਤੇ ਕਬਜ਼ਾ ਕਰ ਲਿਆ ਸੀ।
ਗੌਰਤਲਬ ਹੈ ਕਿ ਮਾਲੀ ਅਫਰੀਕਾ ਮਹਾਂਦੀਪ ਦਾ 7ਵਾਂ ਵੱਡਾ ਦੇਸ਼ ਹੈ। ਅਲਜੀਰੀਆ, ਨਾਈਜਰ, ਕੋਡ ਦ ਆਈਵੋਰ, ਗਿਨੀ, ਸੇਨੇਗਲ ਵਰਗੇ ਦੇਸ਼ ਇਸਦੇ ਗੁਆਂਢੀ ਦੇਸ਼ ਹਨ। ਇਹ 12,40,000 ਵਰਗ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ। ਮਾਲੀ ਦੇ ਕੁਝ ਕੁਦਰਤੀ ਸਰੋਤਾਂ ਵਿੱਚ ਸੋਨਾ, ਯੂਰੇਨੀਅਮ ਤੇ ਨਮਕ ਸ਼ਾਮਿਲ ਹਨ।
ਇਹ ਵੀ ਪੜ੍ਹੋ: ਓਬਰਾਏ ਨੇ CM ਚੰਨੀ ਵੱਲੋਂ ਅਹੁਦੇ ਦੀ ਪੇਸ਼ਕਸ਼ ਠੁਕਰਾਈ, ‘ਸਿਆਸੀ ਕੰਮਾਂ ‘ਚ ਦਿਲਚਸਪੀ ਨਹੀਂ’
ਦੱਸ ਦੇਈਏ ਕਿ ਫਰਾਂਸ ਤੇ ਮਾਲੀ ਵਿਚਾਲੇ ਕਾਫੀ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਪਿਛਲੇ ਮਹੀਨੇ ਹੀ ਰੂਸ ਦੀ ਨਿਊਜ਼ ਏਜੇਂਸੀ ਅਨੁਸਾਰ ਮਾਲੀ ਦੇ ਪ੍ਰਧਾਨ ਮੰਤਰੀ ਨੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਫ਼੍ਰਾਂਸੀਸੀ ਅਧਿਕਾਰੀ ਅੱਤਵਾਦੀ ਰੋਧੀ ਮੁਹਿੰਮਾਂ ਵਿੱਚ ਸ਼ਾਮਿਲ ਹੋਣ ਦਾ ਨਾਟਕ ਕਰਨ ਦੀ ਬਜਾਏ ਯੱਤਰੀ ਮਾਲੀ ਦੇ ਖੇਤਰਾਂ ਵਿਚ ਅੱਤਵਾਦੀ ਸੰਗਠਨਾਂ ਨੀ ਟ੍ਰੇਨਿੰਗ ਦੇਣ ਦਾ ਕੰਮ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: