Manpreet Vohra appointed: ਭਾਰਤ ਸਰਕਾਰ ਵੱਲੋਂ ਮੈਕਸੀਕੋ ਭਾਰਤ ਦੇ ਰਾਜਦੂਤ ਤੇ ਸੀਨੀਅਰ ਡਿਪਲੋਮੈਟ ਮਨਪ੍ਰੀਤ ਵੋਹਰਾ ਨੂੰ ਆਸਟ੍ਰੇਲੀਆ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ । ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ । ਮਨਪ੍ਰੀਤ ਵੋਹਰਾ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਹਨ ਜੋ ਹਾਲ ਦੀ ਘੜੀ ਮੈਕਸਿਕੋ ਵਿੱਚ ਭਾਰਤ ਦੇ ਰਾਜਦੂਤ ਹਨ।
ਦੱਸ ਦੇਈਏ ਕਿ ਮਨਪ੍ਰੀਤ ਵੋਹਰਾ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ-ਆਸਟ੍ਰੇਲੀਆ ਸਬੰਧਾਂ ਵਿੱਚ ਤੇਜ਼ੀ ਆ ਰਹੀ ਹੈ ਅਤੇ ਦੋਵੇਂ ਦੇਸ਼ ਇੰਡੋ-ਪ੍ਰਸ਼ਾਂਤ ਖੇਤਰ ਵਿੱਚ ਆਪਣਾ ਸਹਿਯੋਗ ਵਧਾ ਰਹੇ ਹਨ। ਨਿਯੁਕਤੀ ਤੋਂ ਬਾਅਦ ਉਨ੍ਹਾਂ ਦੇ ਛੇਤੀ ਕੰਮ-ਕਾਜ ਸੰਭਾਲਣ ਦੀ ਉਮੀਦ ਹੈ।