ਕੇਂਦਰੀ ਮੈਕਸੀਕੋ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ, ਇੱਥੇ ਇੱਕ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ 19 ਲੋਕਾਂ ਦੀ ਮੌਤ ਹੋ ਗਈ ਜਦਕਿ 32 ਹੋਰ ਜ਼ਖਮੀ ਹੋ ਗਏ। ਬੱਸ ਸ਼ਰਧਾਲੂਆਂ ਨਾਲ ਭਰੀ ਹੋਈ ਸੀ ਅਤੇ ਉਨ੍ਹਾਂ ਨੂੰ ਧਾਰਮਿਕ ਸਥਾਨ ‘ਤੇ ਲਿਜਾ ਰਹੀ ਸੀ।
ਪਰ, ਉਹ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਰਾਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਦੇ ਬ੍ਰੇਕ ਫੇਲ ਹੋ ਗਏ ਸਨ ਅਤੇ ਜਿਸ ਕਾਰਨ ਬੱਸ ਇੱਕ ਇਮਾਰਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਕਾਫੀ ਦੂਰ ਤੱਕ ਸੁਣਾਈ ਦਿੱਤੀ ਸੀ।
ਬੱਸ ‘ਚ ਸਵਾਰ ਛੇ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਜ ਦੀ ਰਾਜਧਾਨੀ ਟੋਲੁਕਾ ਦੇ ਹਸਪਤਾਲ ‘ਚ ਲਿਜਾਇਆ ਗਿਆ। ਅਸਿਸਟੈਂਟ ਸਟੇਟ ਗ੍ਰਹਿ ਸਕੱਤਰ ਰਿਕਾਰਡੋ ਡੇ ਲਾ ਕਰੂਜ਼ ਨੇ ਦੱਸਿਆ ਕਿ ਇਹ ਹਾਦਸਾ ਮੈਕਸੀਕੋ ਸਿਟੀ ਦੇ ਦੱਖਣ-ਪੱਛਮ ‘ਚ ਜੋਕਿਸਿੰਗੋ ਸ਼ਹਿਰ ‘ਚ ਵਾਪਰਿਆ। ਬੱਸ ਪੱਛਮੀ ਸੂਬੇ ਮਿਚੋਆਕਨ ਤੋਂ ਚਲਮਾ ਜਾ ਰਹੀ ਸੀ। ਇਹ ਉਹ ਸ਼ਹਿਰ ਹੈ ਜਿੱਥੇ ਸਦੀਆਂ ਤੋਂ ਰੋਮਨ ਕੈਥੋਲਿਕ ਸ਼ਰਧਾਲੂਆਂ ਦੁਆਰਾ ਦੌਰਾ ਕੀਤਾ ਜਾਂਦਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: