Mia Khalifa Make Fun of Trolls: ਅਦਾਕਾਰਾ ਮਿਆ ਖ਼ਲੀਫ਼ਾ ਅਤੇ ਅਮਾਂਡਾ ਸਰਨੀ ਨੇ ਜਦੋਂ ਤੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਬਹੁਤ ਸਾਰੇ ਟ੍ਰੋਲਰਸ ਵਿੱਚ ਤਾਂ ਉਨ੍ਹਾਂ ‘ਤੇ ਪੈਸੇ ਲੈ ਕੇ ਟਵੀਟ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ,ਪਰ ਕਿਸਾਨ ਅੰਦੋਲਨ ਨੂੰ ਲੈ ਕੇ ਇਨ੍ਹਾਂ ਦੋਹਾਂ ਨੇ ਆਪਣਾ ਸਮਰਥਨ ਜਾਰੀ ਰੱਖਿਆ ਹੈ । ਹੁਣ ਉਹ ਟਵਿੱਟਰ ‘ਤੇ ਟ੍ਰੋਲਰਸ ‘ਤੇ ਤੰਜ ਕੱਸ ਰਹੀ ਹੈ । ਅਮਾਂਡਾ ਸਰਨੀ ਨੇ ਪਹਿਲਾਂ ਪੇਡ ਟਵੀਟ ਨੂੰ ਲੈ ਕੇ ਜਵਾਬ ਦਿੱਤਾ ਸੀ ਤੇ ਇਸ ‘ਤੇ ਹੁਣ ਮੀਆਂ ਖਲੀਫ਼ਾ ਦਾ ਵੀ ਜਵਾਬ ਆ ਗਿਆ ਹੈ।
ਦਰਅਸਲ, ਅਮਰੀਕੀ ਅਭਿਨੇਤਰੀ ਅਮਾਂਡਾ ਸਰਨੀ ਨੇ ਟਵੀਟ ਕਰ ਕਿਹਾ,’ਇਹ ਸਿਰਫ ਤੰਗ ਕਰਨ ਲਈ ਹੈ । ਮੇਰੇ ਕੋਲ ਬਹੁਤ ਸਾਰੇ ਸਵਾਲ ਹਨ … ਮੈਨੂੰ ਕੌਣ ਪੈਸੇ ਦੇ ਰਿਹਾ ਹੈ ? ਮੈਨੂੰ ਕਿੰਨੇ ਪੈਸੇ ਮਿਲ ਰਹੇ ਹਨ ? ਮੈਂ ਆਪਣਾ ਇਨਵਾਈਸ ਕਿੱਥੇ ਭੇਜਾਂ ? ਮੈਨੂੰ ਪੈਸੇ ਕਦੋਂ ਮਿਲਣਗੇ ? ਮੈਂ ਬਹੁਤ ਟਵੀਟ ਕੀਤੇ ਹਨ … ਕੀ ਮੈਨੂੰ ਵਧੇਰੇ ਪੈਸੇ ਮਿਲਣਗੇ ?
ਜਿਸ ਤੋਂ ਬਾਅਦ ਮਿਆ ਖ਼ਲੀਫ਼ਾ ਨੇ ਅਮਾਂਡਾ ਸਰਨੀ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ, ‘ਅਸੀਂ ਉਦੋਂ ਤੱਕ ਟਵੀਟ ਕਰਨਾ ਜਾਰੀ ਰੱਖਾਂਗੇ ਜਦੋਂ ਤੱਕ ਸਾਨੂੰ ਪੈਸੇ ਨਹੀਂ ਮਿਲਦੇ।’ ਇਸ ਤਰ੍ਹਾਂ ਮਿਆ ਖ਼ਲੀਫ਼ਾ ਨੇ ਵੀ ਟ੍ਰੋਲਰਸ ਦੀ ਜ਼ਬਰਦਸਤ ਕਲਾਸ ਲਗਾਈ ਹੈ। ਜਿਸ ਤੋਂ ਬਾਅਦ ਅਮਾਂਡਾ ਅਤੇ ਮਿਆ ਖ਼ਲੀਫ਼ਾ ਦੇ ਇਹ ਟਵੀਟ ਬਹੁਤ ਵਾਇਰਲ ਹੋ ਰਹੇ ਹਨ।
ਦੱਸ ਦੇਈਏ ਕਿ ਇਨ੍ਹਾਂ ਸਭ ਤੋਂ ਬਾਅਦ ਹੁਣ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਜ਼ਨ ਸਾਰੈਂਡਨ ਨੇ ਵੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਪ੍ਰਤੀ ਆਪਣਾ ਸਮਰਥਨ ਵਧਾਉਂਦਿਆਂ ਕਿਹਾ ਕਿ ਬਹੁਤ ਕਮਜ਼ੋਰ ਭਾਰਤੀ ਨੇਤਾਵਾਂ ਦੇ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੁਨੀਆਂ ਉਨ੍ਹਾਂ ਨੂੰ ਦੇਖ ਰਹੀ ਹੈ । ਜ਼ਿਕਰਯੋਗ ਹੈ ਕਿ ਪੌਪ ਸਟਾਰ ਰਿਹਾਨਾ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਕਈ ਵਿਸ਼ਵਵਿਆਪੀ ਸ਼ਖਸੀਅਤਾਂ,ਕਾਰਕੁਨਾਂ ਅਤੇ ਰਾਜਨੇਤਾਵਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਦੀ ਲਹਿਰ ਸ਼ੁਰੂ ਹੋ ਗਈ।
ਇਹ ਵੀ ਦੇਖੋ: ਕਿਸਾਨਾਂ ਨੇ ਧੱਕੇ ਨਾਲ ਬੰਦ ਕਰਵਾਈਆ BJP ਆਗੂ ਦਾ ਦਫਤਰ, ਕੀਤੀ ਪੂਰੇ ਪੰਜਾਬ ‘ਚ ਬਾਈਕਾਟ ਦੀ ਤਿਆਰੀ