ਮਾਈਕ੍ਰੋਸਾਫਟ ਸਾਫਟਵੇਅਰ ਕੰਪਨੀ ਦੇ ਸੀਈਓ ਸੱਤਿਆ ਨਡੇਲਾ ਦੇ ਪੁੱਤਰ ਜ਼ੈਨ ਨਡੇਲਾ ਦੀ ਸੋਮਵਾਰ ਨੂੰ ਮੌਤ ਹੋ ਗਈ । ਜੈਨ ਨਡੇਲਾ ਸੇਰੇਬ੍ਰਲ ਪਾਲਸੀ ਨਾਮ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦੀ ਉਮਰ ਮਹਿਜ਼ 26 ਸਾਲ ਸੀ । ਮਾਈਕ੍ਰੋਸਾਫਟ ਨੇ ਆਪਣੇ ਕਾਰਜਕਾਰੀ ਸਟਾਫ ਨੂੰ ਇੱਕ ਈਮੇਲ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ।
ਮਾਈਕਰੋਸਾਫਟ ਦੇ ਸੀਈਓ ਨਡੇਲਾ ਨੇ 2014 ਤੋਂ ਅਪਾਹਜ ਉਪਭੋਗਤਾਵਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਉਤਪਾਦਾਂ ਨੂੰ ਡਿਜ਼ਾਈਨ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਜੈਨ ਦੇ ਪਾਲਣ-ਪੋਸ਼ਣ ਅਤੇ ਸਹਾਇਤਾ ਕਰਦੇ ਹੋਏ ਬਹੁਤ ਕੁਝ ਸਿੱਖਿਆ ਹੈ। ਪਿਛਲੇ ਸਾਲ ਚਿਲਡਰਨਜ਼ ਹਸਪਤਾਲ ਨੇ ਨਡੇਲਾ ਨਾਲ ਮਿਲ ਕੇ ਸੀਏਟਲ ਚਿਲਡਰਨ ਸੈਂਟਰ ਫਾਰ ਇੰਟੀਗ੍ਰੇਟਿਵ ਬ੍ਰੇਨ ਰਿਸਰਚ ਦੇ ਹਿੱਸੇ ਵਜੋਂ ਪੀਡੀਆਟ੍ਰਿਕ ਨਿਊਰੋਸਾਇੰਸ ਵਿੱਚ ਜ਼ੈਨ ਨਡੇਲਾ ਐਂਡੋਇਡ ਚੇਅਰ ਦੀ ਸਥਾਪਨਾ ਕੀਤੀ ਸੀ ।
ਇਹ ਵੀ ਪੜ੍ਹੋ: ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ
ਇਸ ਸਬੰਧੀ ਚਿਲਡਰਨ ਹਸਪਤਾਲ ਦੇ ਸੀਈਓ ਜੈਫ ਸਪਾਰਿੰਗ ਨੇ ਆਪਣੇ ਬੋਰਡ ਨੂੰ ਇੱਕ ਸੰਦੇਸ਼ ਵਿੱਚ ਲਿਖਿਆ ਕਿ ਜੈਨ ਨੂੰ ਉਸਦੀ ਵਧੀਆ ਸੰਗੀਤਕ ਸੂਝ, ਉਸਦੀ ਚਮਕਦਾਰ ਮੁਸਕਰਾਹਟ ਅਤੇ ਉਸਦੇ ਪਰਿਵਾਰ ਅਤੇ ਅਜ਼ੀਜ਼ਾਂ ਲਈ ਖੁਸ਼ੀ ਪ੍ਰਦਾਨ ਕਰਨ ਲਈ ਯਾਦ ਕੀਤਾ ਜਾਵੇਗਾ। ਇਹ ਸੁਨੇਹਾ ਮਾਈਕਰੋਸਾਫਟ ਦੇ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ ਸੀ।
ਦੱਸ ਦੇਈਏ ਕਿ ਜਿਸ ਬੀਮਾਰੀ ਨਾਲ ਸੱਤਿਆ ਨਡੇਲਾ ਦੇ ਪੁੱਤਰ ਦੀ ਮੌਤ ਹੋਈ ਉਹ ਇੱਕ ਸਰੀਰਕ ਅਤੇ ਮਾਨਸਿਕ ਡਿਸੇਬਿਲਿਟੀ ਹੈ। ਇਸ ਵਿੱਚ ਸਰੀਰ ਦੇ ਕੁਝ ਅੰਗ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਮੁੱਖ ਤੌਰ ‘ਤੇ ਸੇਰੇਬ੍ਰਲ ਪਾਲਸੀ ਵਿੱਚ ਟਾਈਟ ਹੱਥ-ਪੈਰ, ਜੋੜਾਂ ਦਾ ਹਿੱਲ ਨਾ ਪਾਉਣਾ ਅਤੇ ਤੁਰਨ ਵਿੱਚ ਮੁਸ਼ਕਲ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: