ਇਜ਼ਰਾਈਲ ਵਿਚ ਹਮਾਸ ਦੇ ਹਮਲਿਆਂ ਨਾਲ 1200 ਤੋਂ ਵੱਧ ਦੀ ਮੌਤ ਹੋਈ ਹੈ ਤੇ ਗਾਜ਼ਾ ਪੱਟੀ ਵਿਚ ਇਜ਼ਰਾਈਲੀ ਹਵਾਈ ਫੌਜ ਦੇ ਵਾਰ ਨਾਲ 900 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ। ਇਸੇ ਦਰਮਿਆਨ ਵਿਦੇਸ਼ ਮੰਤਰਾਲੇ ਨੇ ਇਜ਼ਰਾਇਲ-ਫਲਸਤੀਨ ਦੇ ਸੰਘਰਸ਼ ਨੂੰ ਦੇਖਦੇ ਹੋਏ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਤ ਕੀਤਾ ਹੈ। ਕੰਟਰੋਲ ਰੂਮ ਸਥਿਤੀ ਦੀ ਨਿਗਰਾਨੀ ਦੇ ਨਾਲ ਜਾਣਕਾਰੀ ਤੇ ਸਹਾਇਤਾ ਪ੍ਰਦਾਨ ਕਰਨ ਵਿਚ ਮਦਦ ਕਰੇਗਾ।
ਇਸ ਦੌਰਾਨ, ਤੇਲ ਅਵੀਵ, ਇਜ਼ਰਾਈਲ ਵਿੱਚ ਭਾਰਤੀ ਦੂਤਾਵਾਸ ਨੇ 24 ਘੰਟੇ ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ। ਜਿਸ ਨੂੰ +972-35226748, +972-543278392, cons1.telaviv@mea.gov.in ‘ਤੇ ਐਕਸੈਸ ਕੀਤਾ ਜਾ ਸਕਦਾ ਹੈ। ਰਾਮਲੱਲਾ ਕੋਲ ਭਾਰਤ ਦੇ ਪ੍ਰਤੀਨਿਧੀ ਦਫਤਰ ਨੇ 24 ਘੰਟੇ ਦੀ ਐਮਰਜੈਂਸੀ ਹੈਲਪਲਾਈਨ ਵੀ ਸਥਾਪਤ ਕੀਤੀ ਹੈ ਜਿਸ ਨਾਲ ਸੰਪਰਕ ਵੇਰਵੇ ਮੁਤਾਬਕ ਅਕਸੈਸ ਕੀਤਾ ਜਾ ਸਕਦਾ ਹੈ। +970-592916418 (Whatsapp ਵੀ), rep.ramallah@mea.gov.in
ਇਹ ਵੀ ਪੜ੍ਹੋ : ਬਾਲੀਵੁੱਡ ਐਕਟਰ ਆਫਤਾਬ ਸ਼ਿਵਦਾਸਾਨੀ ਹੋਏ ਸਾਈਬਰ ਠੱਗੀ ਦਾ ਸ਼ਿਕਾਰ, ਲੱਗਿਆ 1.5 ਲੱਖ ਦਾ ਚੂਨਾ
ਇਜ਼ਰਾਈਲ ਵਿਚ ਭਾਰਤੀ ਰਾਜਦੂਤ ਸੰਜੀਵ ਸਿੰਗਲਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਜ਼ਾਇਲ ਵਿਚ ਸਾਡੇ ਸਾਥੀ ਭਾਰਤੀ ਨਾਗਰਿਕਾਂ ਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਦੂਤਘਰ ਤੁਹਾਡੀ ਸੁਰੱਖਿਆ ਤੇ ਕਲਿਆਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਅਸੀਂ ਬਹੁਤ ਮੁਸ਼ਕਲ ਸਮੇਂ ਤੋਂ ਲੰਘ ਰਹੇ ਹਾਂ ਪਰ ਕ੍ਰਿਪਾ ਕਰਕੇ ਸ਼ਾਂਤ ਤੇ ਅਲਰਟ ਰਹੋ ਤੇ ਸਥਾਨਕ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ। ਅਸੀਂ ਤੁਹਾਡੀ ਮਦਦ ਲਈ ਇਥੇ ਹਾਂ। ਅਸੀਂ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: