Moderna begins testing corona vaccine: ਅਮਰੀਕੀ ਵੈਕਸੀਨ ਨਿਰਮਾਤਾ Moderna ਨੇ ਹੁਣ ਬੱਚਿਆਂ ‘ਤੇ ਟੀਕੇ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ । ਕੰਪਨੀ 6 ਮਹੀਨੇ ਤੋਂ 12 ਸਾਲ ਦੀ ਉਮਰ ਤੱਕ ਦੇ ਬੱਚਿਆਂ ‘ਤੇ ਆਪਣੀ ਵੈਕਸੀਨ ਦਾ ਟ੍ਰਾਇਲ ਕਰੇਗੀ। ਕੰਪਨੀ ਵੱਲੋਂ ਇਸ ਸਬੰਧੀ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਗਈ । ਇਸ ਟ੍ਰਾਇਲ ਵਿੱਚ Moderna ਅਮਰੀਕਾ ਅਤੇ ਕੈਨੇਡਾ ਦੇ 6750 ਬੱਚਿਆਂ ਨੂੰ ਸ਼ਾਮਿਲ ਕਰੇਗੀ। ਖ਼ਾਸ ਗੱਲ ਇਹ ਹੈ ਕਿ ਵੈਕਸੀਨ ਨੂੰ ਅਮਰੀਕਾ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਐਮਰਜੈਂਸੀ ਵਰਤੋਂ ਲਈ ਇਜਾਜ਼ਤ ਮਿਲ ਚੁੱਕੀ ਹੈ।
Moderna ਦੇ CEO ਸਟੇਫਨੀ ਬੈਂਸਲ ਨੇ ਦੱਸਿਆ, “ਅਸੀਂ ਤੰਦਰੁਸਤ ਬੱਚਿਆਂ ‘ਤੇ mRNA -1273 ਦੀ 2/3 ਪੜਾਅ ਦੀ ਟ੍ਰਾਇਲ ਦੇ ਸ਼ੁਰੂ ਹੋਣ ਨੂੰ ਲੈ ਕੇ ਬਹੁਤ ਖੁਸ਼ ਹਾਂ।” ਉਨ੍ਹਾਂ ਕਿਹਾ, ‘ਅਸੀਂ NIAID ਅਤੇ BARDA ਦੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ।’ ਇਸ ਅਧਿਐਨ ਰਾਹੀਂ mRNA–1273 ਵੈਕਸੀਨ ਦੀਆਂ ਦੋ ਖੁਰਾਕਾਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਪਤਾ ਲਗਾਇਆ ਜਾਵੇਗਾ।
ਇਸ ਅਧਿਐਨ ਵਿੱਚ ਸ਼ਾਮਿਲ ਹਰੇਕ ਬੱਚੇ ਨੂੰ 28 ਦਿਨਾਂ ਵਿੱਚ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸ ਅਧਿਐਨ ਦੇ ਦੋ ਭਾਗ ਹੋਣਗੇ। ਪਹਿਲੇ ਹਿੱਸੇ ਵਿੱਚ 2 ਸਾਲ ਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 50 ਜਾਂ 100 ਮਾਈਕਰੋਗ੍ਰਾਮ ਦੀਆਂ ਦੋ ਖੁਰਾਕਾਂ ਦਿੱਤੀਆਂ ਜਾ ਸਕਦੀਆਂ ਹਨ। ਉੱਥੇ ਹੀ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 25, 50 ਜਾਂ 100 ਮਾਈਕਰੋਗ੍ਰਾਮ ਦੇ ਦੋ ਸ਼ਾਟ ਮਿਲ ਸਕਦੇ ਹਨ। ਹਰੇਕ ਸਮੂਹ ਵਿੱਚ ਬੱਚਿਆਂ ਨੂੰ ਘੱਟ ਖੁਰਾਕ ਦੀ ਮਾਤਰਾ ਦਿੱਤੀ ਜਾਵੇਗੀ ਅਤੇ ਅਧਿਐਨ ਵਿੱਚ ਸ਼ਾਮਿਲ ਦੂਜੇ ਬੱਚਿਆਂ ਨੂੰ ਉੱਚ ਖੁਰਾਕ ਦੇਣ ਤੋਂ ਪਹਿਲਾਂ ਪ੍ਰਤੀਕ੍ਰਿਆ ਦੀ ਨਿਗਰਾਨੀ ਕੀਤੀ ਜਾਵੇਗੀ। ਦੂਸਰੇ ਹਿੱਸੇ ਵਿੱਚ ਕਿਹੜੀ ਖੁਰਾਕ ਵਰਤੀ ਜਾਵੇਗੀ ਇਹ ਪਤਾ ਲਗਾਉਣ ਲਈ ਇੱਕ ਅੰਤਰਿਮ ਵਿਸ਼ਲੇਸ਼ਣ ਕੀਤਾ ਜਾਵੇਗਾ।
ਦੱਸ ਦੇਈਏ ਕਿ ਅਮਰੀਕਾ ਵਿੱਚ ਜਾਰੀ ਟੀਕਾਕਰਨ ਮੁਹਿੰਮ ਵਿੱਚ ਹੁਣ ਤੱਕ ਬਾਲਗਾਂ ਦੀ ਸੁਰੱਖਿਆ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਮੋਡਰਨਾ ਅਤੇ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ‘ਤੇ ਵਰਤਣ ਦੀ ਆਗਿਆ ਹੈ। ਜਦੋਂ ਕਿ ਫਾਈਜ਼ਰ ਅਤੇ ਬਾਇਓਟੈਕ ਦੀ ਵੈਕਸੀਨ ਨੂੰ 16 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ।
ਇਹ ਵੀ ਦੇਖੋ: ਕੈਪਟਨ ਨੂੰ ਵਾਅਦੇ ਯਾਦ ਕਰਾਉਣ ਲਈ ਬਦਾਮ ਲੈ ਕੇ ਆਏ ਮੁਲਾਜ਼ਮ, ਦੇਖ ਕੇ ਗੁੱਸੇ ਚ ਆਇਆ ਸਿੰਘ, ਪਾ ‘ਤਾ ਭੜਥੂ