Moderna vaccine will be available: ਅਮਰੀਕਾ ਵਿੱਚ ਕੋਰੋਨਾ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਅਨੁਸਾਰ ਹੁਣ ਤੱਕ 5 ਲੱਖ 56 ਹਜ਼ਾਰ ਅਮਰੀਕੀਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ। ਵੈਕਸੀਨ ਲਗਵਾਉਣ ਵਾਲਿਆਂ ਵਿੱਚ ਉਪ-ਰਾਸ਼ਟਰਪਤੀ ਮਾਈਕ ਪੈਂਸ, ਹਾਊਸ ਸਪੀਕਰ ਨੈਨਸੀ ਪੇਲੋਸੀ, ਸੀਨੇਟ ਮੇਜ਼ੋਰਿਟੀ ਲੀਡਰ ਮਿਚ ਮੈਕਕੋਨੇਲ ਸ਼ਾਮਿਲ ਹਨ। ਰਾਸ਼ਟਰਪਤੀ ਚੁਣੇ ਗਏ ਜੋ ਬਾਇਡੇਨ ਵੀ ਸੋਮਵਾਰ ਨੂੰ ਟੀਕਾ ਲਗਵਾਉਣਗੇ ।
ਹੁਣ ਤੱਕ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਦਾ ਟੀਕਾ ਨਹੀਂ ਲਗਾਇਆ ਹੈ। ਇਸ ਵਿਚਾਲੇ ਕੋਰੋਨਾ ‘ਤੇ ਬਣੀ ਮਾਹਿਰ ਕਮੇਟੀ ਨੇ ਫੈਸਲਾ ਲਿਆ ਹੈ ਕਿ ਹੁਣ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਸੇਵਾ ਕਰਮਚਾਰੀ ਜਿਵੇਂ ਕਿ ਅੱਗ ਬੁਝਾਊ ਕਰਮਚਾਰੀਆਂ, ਅਧਿਆਪਕਾਂ ਅਤੇ ਗ੍ਰੋਸਰੀ ਸਟੋਰੀ ਵਰਕਰਾਂ ਨੂੰ ਦੂਜੇ ਵੈਕਸੀਨ ਪ੍ਰੋਗਰਾਮ ਦੇ ਤਹਿਤ ਟੀਕਾ ਲਗਾਇਆ ਜਾਵੇਗਾ। ਫਿਲਹਾਲ ਕੋਰੋਨਾ ਵਾਰੀਅਰਜ਼ ਨੂੰਖੁਰਾਕ ਦਿੱਤੀ ਜਾ ਰਹੀ ਹੈ।
ਦਰਅਸਲ, ਅਮਰੀਕੀ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਨੇ ਫਾਈਜ਼ਰ ਤੋਂ ਬਾਅਦ ਮਾਡਰਨਾ ਦੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਡਰਨਾ ਦੀ ਵੈਕਸੀਨ ਅੱਜ ਤੋਂ ਲੱਗਣੀ ਸ਼ੁਰੂ ਹੋ ਜਾਵੇਗੀ । ਇਸਦੇ ਲਈ ਮਾਹਿਰ ਕਮੇਟੀ ਨੇ ਮਾਪਦੰਡ ਤੈਅ ਕਰ ਦਿੱਤੇ ਹਨ। ਫ਼ੇਡਰਲ ਸਰਕਾਰ ਦੀ ਵੈਕਸੀਨ ਦੀ ਵੰਡ ਦੇ ਯਤਨਾਂ ਦੇ ਮੁੱਖ ਵਿਗਿਆਨ ਸਲਾਹਕਾਰ ਡਾ. ਮੋਨਸੇਪ ਸਲੋਈ ਨੇ ਕਿਹਾ ਕਿ ਸੋਮਵਾਰ ਨੂੰ ਤਕਰੀਬਨ 8 ਮਿਲੀਅਨ ਖੁਰਾਕ ਸੋਮਵਾਰ ਨੂੰ ਵੰਡੀ ਜਾਵੇਗੀ, ਜਿਸ ਵਿੱਚ ਤਕਰੀਬਨ 5.9 ਮਿਲੀਅਨ ਮਾਡਰਨਾ ਵੈਕਸੀਨ ਅਤੇ ਫਾਈਜ਼ਰ ਦੀਆਂ 2 ਮਿਲੀਅਨ ਵੈਕਸੀਨ ਸ਼ਾਮਿਲ ਹੋਣਗੀਆਂ।
ਦੱਸ ਦੇਈਏ ਕਿ ਮਾਡਰਨਾ ਦੂਜੀ ਕੰਪਨੀ ਹੈ, ਜਿਸ ਦੀ ਵੈਕਸੀਨ ਦੇ ਟੀਕੇ ਸੋਮਵਾਰ ਤੋਂ ਅਮਰੀਕੀ ਲੋਕਾਂ ਨੂੰ ਦੇਣਾ ਸ਼ੁਰੂ ਹੋ ਜਾਵੇਗਾ । ਅਮਰੀਕੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਸੈਂਟਰ ਦੇ ਸਲਾਹਕਾਰ ਪੈਨਲ ਨੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਮਾਡਰਨਾ ਦੀ ਵੈਕਸੀਨ ਦੇ ਟੀਕੇ ਲਗਵਾਉਣ ਦੀ ਆਗਿਆ ਦਿੱਤੀ ਹੈ।