ਹਰ ਮਾਂ-ਪਿਓ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰੇ। ਉਨ੍ਹਾਂ ਨੂੰ ਵੱਡੇ ਸਕੂਲ ਭੇਜੇ ਜਿਥੋਂ ਪੜ੍ਹ ਕੇ ਉਹ ਆਪਣੀ ਜ਼ਿੰਦਗੀ ਵਿਚ ਕੋਈ ਮੁਕਾਮ ਹਾਸਲ ਕਰ ਸਕੇ ਪਰ ਬ੍ਰਿਟੇਨ ਦੀ ਇਕ ਮਹਿਲਾ ਦੀ ਸੋਚ ਥੋੜ੍ਹੀ ਵੱਖਰੀ ਹੈ। ਉਹ ਆਪਣੀਆਂ ਧੀਆਂ ਨੂੰ ਸਕੂਲ ਨਹੀਂ ਭੇਜਦੀ। ਇਸ ਮਹਿਲਾ ਦਾ ਸੁਪਨਾ ਹੈ ਕਿ ਉਸ ਦੀਆਂ ਧੀਆਂ ਵੱਡੀਆਂ ਹੋ ਕੇ ਕਰੋੜਪਤੀ ਬਣਨ। ਜ਼ਾਹਿਰ ਹੈ ਕਿ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਆਖਿਰ ਬਿਨਾਂ ਪੜ੍ਹਾਈ ਦੇ ਕੋਈ ਕਰੋੜਪਤੀ ਕਿਵੇਂ ਬਣੇਗਾ। ਦਰਅਸਲ ਇਹ ਮਹਿਲਾ ਘਰ ‘ਤੇ ਹੀ ਧੀਆਂ ਨੂੰ ਪੜ੍ਹਾਈ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਪੈਸੇ ਕਮਾਉਣ ਦਾ ਅਨੋਖਾ ਤਰੀਕਾ ਵੀ ਦੱਸ ਰਹੀ ਹੈ ਜਿਸ ਨਾਲ ਉਨ੍ਹਾਂ ਕੋਲ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਰਹੇਗੀ।
ਟਿਕਟਾਕ ਅਮਾਂਡਾ ਲਿਨ ਕਸਟਰ ਨੇ ਹੁਣੇ ਜਿਹੇ ਇਕ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਦੱਸਿਆ ਕਿ ਉਹ ਆਪਣੀਆਂ ਧੀਆਂ ਨੂੰ ਸਕੂਲ ਕਿਉਂ ਨਹੀਂ ਭੇਜਦੀ।। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਜਿਊਣਾ ਸਿਖਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬ੍ਰਿਟੇਨ ਵਿਚ ਕੋਈ ਵੀ ਪੈਰੇਂਟ ਆਪਣੇ ਬੱਚਿਆਂ ਨੂੰ ਸਕੂਲ ਭੇਜੇ ਬਿਨਾਂ ਘਰ ‘ਤੇ ਹੀ ਉਨ੍ਹਾਂ ਨੂੰ ਪੜ੍ਹਾ ਸਕਦੇ ਹਨ। ਮਹਿਲਾ ਦਾ ਕਹਿਣਾ ਹੈ ਕਿ ਇਸ ਨਿਯਮ ਮੁਤਾਬਕ ਤੁਸੀਂ ਸਕੂਲ ਵੱਲੋਂ ਸੰਚਾਲਿਤ ਕਰਿਕੁਲਮ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਰੁਕਾਵਟ ਨਹੀਂ ਹੈ। ਇਸ ਤੋਂ ਇਲਾਵਾ ਘਰ ਰਹਿ ਕੇ ਪੜ੍ਹਾਈ ਹਾਸਲ ਕਰਨ ਨੂੰ ਲੈ ਕੇ ਵੀ ਕਿਸੇ ਤੈਅ ਟਾਈਮ ਟੇਬਲ ਨੂੰ ਪਾਲਣ ਕਰਨ ਦੀ ਲੋੜ ਵੀ ਨਹੀਂ ਹੈ।
ਇਹ ਵੀ ਪੜ੍ਹੋ : ਚੱਲਦੀ ਗੱਡੀ ‘ਤੇ ਮੁੰਡਿਆਂ ਨੇ ਕੀਤੀ ਫਾਇ/ਰਿੰਗ, ਹਾਦਸੇ ‘ਚ ਇਕ ਨੌਜਵਾਨ ਦੀ ਗਈ ਜਾ/ਨ
ਰਿਪੋਰਟ ਮੁਤਾਬਕ ਅਮਾਂਡਾ ਧੀਆਂ ਨੂੰ ਘਰ ਹੀ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਡੇ ਟ੍ਰੇਡਿੰਗ ਕਰਨਾ ਵੀ ਸਿਖਾ ਰਹੀ ਹੈ। ਸਟਾਕ ਮਾਰਕੀਟ ਵਿਚ ਟ੍ਰੇਡਿੰਗ ਦਾ ਇਕ ਅਜਿਹਾ ਤਰੀਕਾ ਹੈ ਜਿਸ ਵਿਚ ਤੁਸੀਂ ਇਕ ਹੀ ਦਿਨ ਵਿਚ ਕਿਸੇ ਵੀ ਸ਼ੇਅਰ ਨੂੰ ਖਰੀਦ ਕੇ ਵੇਚ ਸਕਦੇ ਹੋ। ਡੇ ਟ੍ਰੇਡਿੰਗ ਵਿਚ ਲੋਕ ਸ਼ੇਅਰਸ ਦੇ ਵਧਦੇ ਤੇ ਘਟਦੇ ਰੇਟਾਂ ਦਾ ਫਾਇਦਾ ਚੁੱਕਦੇ ਹਨ। ਇਸ ਵਿਚ ਵਿੱਤੀ ਜੋਖਿਮ ਕਾਫੀ ਜ਼ਿਆਦਾ ਹਨ ਪਰ ਦੁਨੀਆ ਵਿਚ ਬਹੁਤ ਸਾਰੇ ਲੋਕ ਡੇ ਟ੍ਰੇਡਿੰਗ ਕਰਕੇ ਕਰੋੜਪਤੀ ਬਣ ਗਏ ਹਨ।
ਮਹਿਲਾ ਨੇ ਕਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਇਸ ਟ੍ਰੇਡਿੰਗ ਦੀ ਸਕਿਲ ਸਿਖਾ ਰਹੀ ਹਾਂ ਤਾਂ ਕਿ ਉਹ ਦੁਨੀਆ ਵਿਚ ਕਿਤੇ ਵੀ ਰਹਿ ਕੇ ਲੱਖਾਂ-ਕਰੋੜਾਂ ਕਮਾ ਸਕਣ। ਰਿਪੋਰਟ ਮੁਤਾਬਕ ਅਮਾਂਡਾ ਨੇ ਜੋ ਵੀਡੀਓ ਸ਼ੇਅਰ ਕੀਤਾ ਹੈ ਉਸ ਵਿਚ ਉਨ੍ਹਾਂ ਦੀ ਵੱਡੀ ਧੀ ਕੈਮਰੇ ਵੱਲ ਫੋਨ ਦਿਖਾਉਂਦੇ ਹੋਏ ਦੱਸਦੀ ਹੈ ਕਿ ਉਸ ਨੂੰ ਕਿੰਨਾ ਪ੍ਰਾਫਿਟ ਹੋਇਆ ਹੈ। ਮਹਿਲਾ ਨੇ ਦਸਿਆ ਕਿ ਉਹ ਪਿਛਲੇ 4 ਸਾਲ ਤੋਂ ਡੇ ਟ੍ਰੇਡਿੰਗ ਕਰ ਰਹੀ ਹੈ ਤੇ ਇਨ੍ਹਾਂ ਪੈਸਿਆਂ ਨਾਲ ਆਪਣਾ ਘਰ ਚਲਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: