ਦੁਨੀਆ ਭਰ ਦੇ ਦੇਸ਼ਾਂ ਵਿੱਚ ਕੋਵਿਡ -19 ਸੰਕਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕਈ ਦੇਸ਼ਾਂ ਵਿੱਚ ਬੱਚਿਆਂ ਨੂੰ ਵੈਕਸੀਨ ਵੀ ਲਗਾਈ ਜਾ ਰਹੀ ਹੈ। ਇਸ ਦੌਰਾਨ, ਸਪੇਨ ਵਿੱਚ, ਇੱਕ ਔਰਤ ਨੇ ਕੋਵਿਡ ਵੈਕਸੀਨ ਤੋਂ ਬਚਾਉਣ ਲਈ ਦੋ ਪੁੱਤਰਾਂ ਨੂੰ ਅਗਵਾ ਕਰ ਲਿਆ।
ਮਹਿਲਾ ਦੇ ਸਾਬਕਾ ਪਤੀ ਨੇ ਬੱਚਿਆਂ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਮੁਤਾਬਿਕ 46 ਸਾਲਾ ਔਰਤ ਬੱਚਿਆਂ ਨੂੰ ਟੀਕੇ ਤੋਂ ਬਚਾਉਣ ਲਈ ਬਿਨਾਂ ਕਿਸੇ ਜਾਣਕਾਰੀ ਦੇ ਆਪਣੇ ਨਾਲ ਲੈ ਗਈ ਸੀ। ਜਿਸ ਤੋਂ ਬਾਅਦ ਸਪੇਨ ਦੇ ਦੱਖਣੀ ਸ਼ਹਿਰ ਸੇਵਿਲ ‘ਚ ਰਹਿਣ ਵਾਲੇ ਉਸ ਦੇ ਸਾਬਕਾ ਪਤੀ ਨੇ ਉਸ ‘ਤੇ ਅਗਵਾ ਕਰਨ ਦਾ ਦੋਸ਼ ਲਗਾਇਆ।
ਅਧਿਕਾਰੀਆਂ ਮੁਤਾਬਿਕ ਮਹਿਲਾ ਦੇ ਸਾਬਕਾ ਪਤੀ ਨੇ ਪਿਛਲੇ ਸਾਲ ਦਸੰਬਰ ਦੇ ਅੱਧ ਵਿੱਚ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸਾਬਕਾ ਪਤੀ ਨੇ ਔਰਤ ‘ਤੇ 14 ਅਤੇ 12 ਸਾਲ ਦੀ ਉਮਰ ਦੇ ਦੋ ਬੱਚਿਆਂ ਨੂੰ ਬਿਨਾਂ ਕਿਸੇ ਅਧਿਕਾਰਤ ਜਾਣਕਾਰੀ ਅਤੇ ਇਜਾਜ਼ਤ ਦੇ ਲੈ ਜਾਣ ਦਾ ਦੋਸ਼ ਲਗਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਪਿਤਾ ਦੀ ਦੇਖ ਭਾਲ ‘ਚ ਸਨ। ਔਰਤ ਦੇ ਸਾਬਕਾ ਪਤੀ ਦਾ ਕਹਿਣਾ ਹੈ ਕਿ ਉਸ ਨੇ 4 ਨਵੰਬਰ ਤੋਂ ਆਪਣੇ ਬੱਚਿਆਂ ਨੂੰ ਨਹੀਂ ਦੇਖਿਆ ਹੈ। ਉਸ ਕੋਲ ਇਹ ਫੈਸਲਾ ਕਰਨ ਦਾ ਅਧਿਕਾਰ ਹੈ ਕਿ ਬੱਚਿਆਂ ਨੂੰ ਵੈਕਸੀਨ ਲਗਾਈ ਜਾਣੀ ਚਾਹੀਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਵੱਧਦੇ ਕੋਰੋਨਾ ਮਾਮਲਿਆਂ ਵਿਚਾਲੇ AAP ਦਾ ਵੱਡਾ ਫੈਸਲਾ, UP ਦੀਆਂ ਚੋਣ ਰੈਲੀਆਂ ਕੀਤੀਆਂ ਮੁਲਤਵੀ
ਸਪੇਨ ਦੇ ਗਾਰਡੀਆ ਸਿਵਲ ਪੁਲਿਸ ਫੋਰਸ ਦੇ ਬੁਲਾਰੇ ਨੇ ਦੱਸਿਆ ਕਿ ਦੋ ਨਾਬਾਲਗ ਬੱਚਿਆਂ ਨੂੰ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸਪੇਨ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਓਮੀਕਰੋਨ ਅਤੇ ਹੋਰ ਵੇਰੀਐਂਟਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ, ਸਪੇਨ ਨੇ ਕਈ ਹੋਰ ਯੂਰਪੀਅਨ ਦੇਸ਼ਾਂ ਦੇ ਨਾਲ 15 ਦਸੰਬਰ ਨੂੰ ਕੋਵਿਡ -19 ਦੇ ਵਿਰੁੱਧ ਪੰਜ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਕਰਨਾ ਸ਼ੁਰੂ ਕੀਤਾ ਸੀ। ਦੇਸ਼ ਵਿੱਚ ਟੀਕਾਕਰਨ ਵਿਰੋਧੀ ਕੋਈ ਅੰਦੋਲਨ ਨਹੀਂ ਹੈ। ਦੇਸ਼ ਵਿੱਚ 90 ਪ੍ਰਤੀਸ਼ਤ ਤੋਂ ਵੱਧ ਲੋਕਾਂ ਦਾ ਪੂਰੀ ਤਰ੍ਹਾਂ ਕੋਵਿਡ -19 ਟੀਕਾਕਰਨ ਕੀਤਾ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: