ਅਮਰੀਕਾ ਤੋਂ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਮਹਿਲਾ ਆਪਣੇ ਬੁਆਏਫ੍ਰੈਂਡ ਨਾਲ ਛੁੱਟੀਆਂ ਮਨਾਉਣ ਚਲੀ ਜਾਂਦੀ ਹੈ। ਤੇ ਉਹ ਆਪਣੇ ਪਿੱਛੇ ਘਰ ਵਿਚ 16 ਮਹੀਨੇ ਦੀ ਬੱਚੀ ਨੂੰ 10 ਦਿਨ ਲਈ ਇਕੱਲੀ ਛੱਡ ਜਾਂਦੀ ਹੈ ਜੋ ਕਿ ਭੁੱਖੀ-ਪਿਆਸੀ ਤੜਫਦੀ ਰਹਿੰਦੀ ਹੈ।
32 ਸਾਲਾ ਇਕ ਮਹਿਲਾ ਨੂੰ ਕੋਰਟ ਵੱਲੋਂ ਸਜ਼ਾ ਸੁਣਾਈ ਗਈ। ਇਸ ਮਹਿਲਾ ਨੇ ਕੋਰਟ ਵਿਚ ਦਲੀਲ ਦਿੱਤੀ ਕਿ ਮੈਂ ਖੁਦ ਨੂੰ ਵੇਕੇਸ਼ਨਸ ਦੇਣਾ ਚਾਹੁੰਦੀ ਸੀ, ਇਸ ਲਈ ਮੈਂ ਛੁੱਟੀਆਂ ‘ਤੇ ਚਲੀ ਗਈ। ਇਸ ਮਹਿਲਾ ਦੀਆਂ ਦਲੀਲਾਂ ਸੁਣ ਕੇ ਕੋਰਟ ਨੇ ਵੀ ਲਾਹਨਤਾਂ ਪਾਈਆਂ। 32 ਸਾਲ ਕ੍ਰਿਸਟੇਲ ਕਾਡੇਲਾਰੀਆ ਨੇ ਕੋਰਟ ਵਿਚ ਦੱਸਿਆ ਕਿ ਉਸ ਦੀ ਮੌਤ ਦੀ ਬੁਹਤ ਦੁਖਦਾਈ ਘਟਨਾ ਹੈ। ਉਸ ਕਾਫੀ ਡਿਪ੍ਰੈਸ਼ਨ ਵਿਚ ਸੀ ਜਿਸ ਕਾਰਨ ਉਹ ਛੁੱਟੀਆਂ ‘ਤੇ ਚਲੀ ਗਈ।
ਘਰ ਦੇ ਕਮਰੇ ਵਿਚ ਬੰਦ 16 ਮਹੀਨੇ ਦੀ ਬੱਚੀ ਮਾਂ-ਮਾਂ ਕਰਦੀ ਹੋਈ ਇਕ ਕਮਰੇ ਤੋਂ ਦੂਜੇ ਕਮਰੇ ਵਿਚ ਜਾਂਦੀ ਤੇ ਫਿਰ ਉਸ ਨੇ ਦਮ ਤੋੜ ਦਿੱਤਾ। ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟ ਮੁਤਾਬਕ 2023 ਵਿਚ ਗਰਮੀ ਦੀਆਂ ਛੁੱਟੀਆਂ ਵਿਚ 16 ਮਹੀਨੇ ਦੀ ਬੱਚੀ ਜੈਲੀ ਨੂੰ ਛੱਡ ਕੇ ਉਸ ਦੀ ਮਾਂ ਕ੍ਰਿਸਟੇਲ ਆਪਣੇ ਬੁਆਏਫ੍ਰੈਂਡ ਨਾਲ ਛੁੱਟੀਆਂ ‘ਤੇ ਚਲੀ ਗਈ ਤੇ ਪਿੱਛੋਂ ਉਸ ਦੀ ਧੀ ਜੈਲੀ 10 ਦਿਨਾਂ ਤੱਕ ਭੁੱਖੀ ਪਿਆਸੀ ਰਹੀ, ਜਿਸ ਕਰਕੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਈਰਾਨ ਦੇ ਰਾਸ਼ਟਰਪਤੀ ਰਈਸੀ ਦੀ ਹੈਲੀਕਾਪਟਰ ਹਾ.ਦਸੇ ‘ਚ ਮੌ.ਤ, PM ਮੋਦੀ ਨੇ ਪ੍ਰਗਟਾਇਆ ਦੁੱਖ
ਪੁਲਿਸ ਨੇ ਇਸ ਮਾਮਲੇ ਵਿਚ 32 ਸਾਲਾ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਤੇ ਕੋਰਟ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 32 ਸਾਲਾ ਮਹਿਲਾ ਦੇ ਮਾਪਿਆਂ ਵੱਲੋਂ ਮਾਫੀ ਵੀ ਮੰਗੀ ਗਈ। ਕ੍ਰਿਸਟੇਲ ਦੀ ਮਾਂ ਨੇ ਕਿਹਾ ਜਦੋਂ ਉਸ ਨੇ ਖਬਰ ਸੁਣੀ ਤਾਂ ਉਸ ਦੇ ਦਿਲ ਦੇ ਟੋਟੇ ਹੋ ਗਏ। ਕ੍ਰਿਸਟੇਲ ਦੀ ਮਾਂ ਵੱਲੋਂ ਆਪਣੀ ਧੀ ਲਈ ਰਹਿਮ ਦੀ ਮੰਗ ਕੀਤੀ ਗਈ ਸੀ ਪਰ ਕੋਰਟ ਨੇ ਇਕ ਨਾ ਸੁਣੀ ਤੇ ਕ੍ਰਿਸਟੇਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਵੀਡੀਓ ਲਈ ਕਲਿੱਕ ਕਰੋ -: