Myanmar jade mine landslide: ਮਿਆਂਮਾਰ ਦੀ ਇੱਕ ਜੇਡ ਖਦਾਨ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਬਹੁਤ ਸਾਰੇ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ । ਦੇਸ਼ ਦੇ ਫਾਇਰ ਵਿਭਾਗ ਅਤੇ ਸੂਚਨਾ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਕਾਚਿਨ ਰਾਜ ਦੇ ਜੇਡ ਨਾਲ ਭਰੇ ਹਾਪਕਾਂਤ ਖੇਤਰ ਵਿੱਚ ਜੇਡ ਪੱਥਰ ਇਕੱਠੇ ਕਰ ਰਹੇ ਸਨ। ਇਸ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ ਅਤੇ ਮਜ਼ਦੂਰ ਇਸ ਦੇ ਹੇਠਾਂ ਦੱਬ ਗਏ। ਅੱਗ ਬੁਝਾਊ ਵਿਭਾਗ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ।
ਪੋਸਟ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ 50 ਲਾਸ਼ਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ ਅਤੇ ਡੱਬੇ ਗਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਦੱਸ ਦੇਈਏ ਕਿ ਪੂਰੇ ਖੇਤਰ ਦੀ ਸਹੀ ਸਾਂਭ ਸੰਭਾਲ ਦੀ ਘਾਟ ਕਾਰਨ ਜਦੋਂ ਮੀਂਹ ਪੈਂਦਾ ਹੀ ਤਾਂ ਅਕਸਰ ਹੀ ਜ਼ਮੀਨ ਖਿਸਕਦੀ ਰਹਿੰਦੀ ਹੈ ।