Nepal Earthquake: ਭੂਚਾਲ ਦੇ ਤੇਜ਼ ਝਟਕਿਆਂ ਨੇ ਨੇਪਾਲੀ ਧਰਤੀ ਨੂੰ ਇਕ ਵਾਰ ਫਿਰ ਹਿਲਾ ਕੇ ਰੱਖ ਦਿੱਤਾ ਹੈ । ਬੁੱਧਵਾਰ ਦੀ ਸਵੇਰ ਨੇਪਾਲ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸਦੀ ਰਿਕਟਰ ਸਕੇਲ ‘ਤੇ ਤੀਬਰਤਾ 6.0 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਕਾਠਮਾਂਡੂ ਦੇ ਪੂਰਬ ਵੱਲ ਸਿੰਧੁਪਾਲਚੋਕ ਜ਼ਿਲ੍ਹੇ ਦੇ ਰਾਮਚੇ ਖੇਤਰ ਵਿੱਚ ਸੀ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਦੇ ਝਟਕੇ ਬੁੱਧ ਯਾਨੀ ਕਿ ਅੱਜ ਸਵੇਰੇ 5.19 ਮਿੰਟ ‘ਤੇ ਮਹਿਸੂਸ ਕੀਤੇ ਗਏ। ਫਿਲਹਾਲ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ । ਭੂਚਾਲ ਤੋਂ ਝਟਕੇ ਤੋਂ ਬਾਅਦ ਲੋਕ ਸਹਿਮ ਗਏ ਹਨ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ।
ਦੱਸ ਦੇਈਏ ਕਿ ਇਨ੍ਹਾਂ ਭੂਚਾਲ ਦੇ ਝਟਕੇ ਨੇ ਲੋਕਾਂ ਨੂੰ 2015 ਦੇ ਭੂਚਾਲ ਦੀ ਯਾਦ ਦਿਵਾ ਦਿੱਤੀ । 2015 ਵਿੱਚ ਭੂਚਾਲ ਨਾਲ ਬੜੀ ਤਬਾਹੀ ਹੋਈ ਸੀ ਅਤੇ ਲਗਭਗ 10,000 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਜੋ ਭੂਚਾਲ ਆਇਆ ਹੈ, ਉਹ ਜਿਆਦਾਤਰ ਦੇਸ਼ ਦੇ ਪੱਛਮੀ ਹਿੱਸੇ ਵਿੱਚ ਮਹਿਸੂਸ ਕੀਤਾ ਗਿਆ ਹੈ । 2015 ਵਿੱਚ 7.9 ਦੀ ਤੀਬਰਤਾ ਦੇ ਨਾਲ ਜਿਸ ਭੂਚਾਲ ਨੇ ਤਬਾਹੀ ਮਚਾਈ ਸੀ, ਉਸਦਾ ਕੇਂਦਰ ਵੀ ਸਿੰਧੂਪਾਲਚੋਕ ਹੀ ਸੀ। ਇਸੇ ਜ਼ਿਲ੍ਹੇ ਵਿੱਚ ਭੂਚਾਲ ਨਾਲ ਸਭ ਤੋਂ ਵੱਧ ਨੁਕਸਾਨ ਹੋਇਆ ਸੀ।