Nepal pokhara earthquake: ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਪੋਖਰਾ ਵਿੱਚ ਅੱਜ ਸਵੇਰੇ ਯਾਨੀ ਕਿ ਬੁੱਧਵਾਰ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਜਿਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.3 ਮਾਪੀ ਗਈ ਹੈ ।
ਰਾਸ਼ਟਰੀ ਭੂਚਾਲ ਕੇਂਦਰ ਅਨੁਸਾਰ ਇਹ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 5:42 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਲਾਮਜੰਗ ਜ਼ਿਲ੍ਹੇ ਦੇ ਭੁਲਭੁਲੇ ਵਿੱਚ ਸਥਿਤ ਸੀ। ਫਿਲਹਾਲ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਸ ਸਬੰਧੀ ਸਿਸਮੋਲੋਜਿਸਟ ਡਾ. ਲੋਕਵਿਜਿਆ ਅਧਿਕਾਰੀ ਨੇ ਦੱਸਿਆ, “ਅੱਜ ਸਵੇਰੇ 5:42 ਵਜੇ ਆਏ ਭੂਚਾਲ ਦਾ ਕੇਂਦਰ ਲਾਮਜੂੰਗ ਜ਼ਿਲ੍ਹੇ ਦੇ ਭੁਲਭੁਲੇ ਵਿੱਚ ਸੀ।” ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਚਾਲ ਦੀ ਤੀਬਰਤਾ 5.3 ਦਰਜ ਕੀਤੀ ਗਈ ਹੈ।”
ਦੱਸ ਦੇਈਏ ਕਿ ਬੀਤੀ ਫਰਵਰੀ ਵਿੱਚ ਵੀ ਨੇਪਾਲ ਦੇ ਲੋਬੂਆ ਵਿੱਚ ਇੱਕ ਤੇਜ਼ ਭੂਚਾਲ ਆਇਆ ਸੀ । ਇੱਕ ਰਿਪੋਰਟ ਨੇ ਯੂਐਸ ਦੇ ਭੂ-ਵਿਗਿਆਨਕ ਸਰਵੇਖਣ ਦੇ ਹਵਾਲੇ ਨਾਲ ਦੱਸਿਆ ਸੀ ਕਿ ਉਸ ਦੌਰਾਨ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.2 ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਫਰਵਰੀ ਵਿੱਚ ਹੀ ਭਾਰਤ-ਨੇਪਾਲ ਸਰਹੱਦ ‘ਤੇ 4.0 ਤੀਬਰਤਾ ਦਾ ਭੂਚਾਲ ਆਇਆ ਸੀ।