ਨੇਪਾਲ ਦੇ ਦੱਖਣੀ ਮੈਦਾਨੀ ਇਲਾਕੇ ਦੇ ਬਾਰਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਵਾਪਰੇ ਇੱਕ ਸੜਕ ਹਾਦਸੇ ਵਿੱਚ 6 ਭਾਰਤੀ ਤੀਰਥ ਯਾਤਰੀਆਂ ਸਣੇ 7 ਦੀ ਮੌ.ਤ ਹੋ ਗਈ ਜਦਕਿ 19 ਜ਼ਖਮੀ ਹੋ ਗਏ ਹਨ। ਇਸ ਸਬੰਧੀ ਨੇਪਾਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਨਿਊਜ਼ ਏਜੰਸੀ ਮੁਤਾਬਕ ਨੇਪਾਲ ਦੇ ਬਾਰਾ ਦੇ ਜੀਤਪੁਰ ਸਿਮਾਰਾ ਉਪ ਮਹਾਨਗਰ- 22 ਦੇ ਚੁਰਿਯਾਮਾਈ ਮੰਦਿਰ ਨੇੜੇ ਵਾਪਰੇ ਬੱਸ ਹਾਦਸੇ ਵਿੱਚ ਮਾਰੇ ਗਏ ਸਾਰੇ 7 ਲੋਕਾਂ ਦੀ ਪਹਿਚਾਣ ਵੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਬੱਸ ਤੀਰਥ ਯਾਤਰੀਆਂ ਨੂੰ ਲਿਜਾ ਰਹੀ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤ ਦੇ ਲੋਕ ਸਨ।
ਕਾਠਮੰਡੂ ਤੋਂ ਜਨਕਪੁਰ ਜਾਣ ਵਾਲੀ ਤੀਰਥ ਯਾਤਰੀਆਂ ਨਾਲ ਭਰੀ ਬੱਸ ਵੀਰਵਾਰ ਸਵੇਰੇ 2 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ। ਡੀਪੀਓ ਦੇ ਪੁਲਿਸ ਅਧਿਕਾਰੀ ਸੀਤਾਰਾਮ ਰਿਜਾਲ ਦੇ ਮੁਤਾਬਕ ਬੱਸ ਵਿੱਚ ਕੁੱਲ 26 ਯਾਤਰੀ ਸਵਾਰ ਸਨ। ਇਸ ਹਾਦਸੇ ਵਿੱਚ 17 ਲੋਕ ਜ਼ਖਮੀ ਵੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਭਰਤਪੁਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਤਿੰਨ ਨੇਪਾਲੀਆਂ ਸਣੇ 14 ਭਾਰਤੀ ਜ਼ਖਮੀ ਹੋ ਗਏ ਹਨ। ਉਹ ਕਾਠਮੰਡੂ ਵਿੱਚ ਪਸ਼ੁਪਤਿਨਾਥ ਮੰਦਿਰ ਦੇ ਦਰਸ਼ਨਾਂ ਦੇ ਬਾਅਦ ਜਨਕਪੁਰ ਜਾ ਰਹੇ ਸਨ।
ਇਹ ਵੀ ਪੜ੍ਹੋ: ਫਿਰੋਜ਼ਪੁਰ ਸਰਹੱਦ ‘ਤੇ BSF-ਪੁਲਿਸ ਦਾ ਸਾਂਝਾ ਆਪ੍ਰੇਸ਼ਨ, 21 ਕਰੋੜ ਦੀ ਹੈਰੋਇਨ ਸਣੇ ਚੀਨੀ ਡਰੋਨ ਬਰਾਮਦ
ਦੱਸ ਦੇਈਏ ਕਿ ਇਸ ਹਾਦਸੇ ਵਿੱਚ ਜਾ.ਨ ਗਵਾਉਣ ਵਾਲੇ ਲੋਕਾਂ ਦੀ ਪਛਾਣ 41 ਸਾਲਾ ਬਿਜੈ ਲਾਲ ਪੰਡਿਤ, 67 ਸਾਲਾ ਬਹਾਦੁਰ ਸਿੰਘ, 65 ਸਾਲਾ ਮੀਰਾ ਦੇਵੀ ਸਿੰਘ, 60 ਸਾਲਾ ਸੱਤਿਆਪਤੀ ਸਿੰਘ, 70 ਸਾਲਾ ਰਾਜੇਂਦਰ ਚਤੁਰਵੇਰਦੀ, 65 ਸਾਲਾ ਸ਼੍ਰੀਕਾਂਤ ਚਤੁਰਵੇਰਦੀ ਤੇ 67 ਸਾਲਾ ਬੈਜੰਤੀ ਦੇਵੀ ਸ਼ਾਮਿਲ ਹਨ। ਇਹ ਸਾਰੇ ਲੋਕ ਭਾਰਤ ਦੇ ਰਾਜਸਥਾਨ ਦੇ ਰਹਿਣ ਵਾਲੇ ਸਨ।
ਵੀਡੀਓ ਲਈ ਕਲਿੱਕ ਕਰੋ -: