ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 12ਵਾਂ ਦਿਨ ਹੈ। ਰੂਸੀ ਫੌਜ ਵੱਲੋਂ ਹਮਲਾ ਹੋਰ ਤੇਜ਼ ਕਰ ਦਿੱਤਾ ਗਿਆ ਹੈ. ਜਿਸ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ । ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਦਾ ਬਹੁਤ ਜ਼ਿਆਦਾ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਮੱਦੇਨਜ਼ਰ ਬਹੁਤ ਸਾਰੇ ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸੇ ਵਿਚਾਲੇ ਹੁਣ OTT ਪਲੇਟਫਾਰਮ Netflix ਤੇ TikTok ਵੱਲੋਂ ਵੀ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ।
ਉਥੇ ਹੀ ਦੂਜੇ ਪਾਸੇ Tiktok ਨੇ ਵੀ ਰੂਸ ਵਿੱਚ ਲਾਈਵਸਟ੍ਰੀਮਿੰਗ ਬੰਦ ਕਰ ਦਿੱਤੀ ਹੈ ਅਤੇ ਨਵੇਂ ਵੀਡੀਓਜ਼ ਨੂੰ ਅਪਲੋਡ ਕਰਨ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। TikTok ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਸਰਕਾਰ ਦੀ ਕਾਰਵਾਈ ਦੇ ਬਾਅਦ ਯੂਜ਼ਰਸ ਰੂਸ ਵਿੱਚ ਨਵੀਆਂ ਵੀਡੀਓ ਪੋਸਟ ਨਹੀਂ ਕਰ ਸਕਣਗੇ। ਦਰਅਸਲ, ਰੂਸ ਨੇ ਹਾਲ ਹੀ ਵਿੱਚ ਝੂਠੀਆਂ ਖਬਰਾਂ ਫੈਲਾਉਣ ‘ਤੇ 15 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਦਾ ਐਲਾਨ ਕੀਤਾ ਹੈ। ਇਸਦੇ ਬਾਅਦ ਫੇਸਬੁੱਕ, ਟਵਿੱਟਰ, ਵਟਸਐਪ ਤੇ ਯੂ-ਟਿਊਬ ਵੀ ਆਪਣੀਆਂ ਸੇਵਾਵਾਂ ਉੱਥੇ ਬੰਦ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਯੂਕਰੇਨ-ਰੂਸ ਜੰਗ : ਹਰਜੋਤ ਦੀ ਅੱਜ ਹੋਵੇਗੀ ਵਤਨ ਵਾਪਸੀ, ਕੀਵ ‘ਚ ਲੱਗੀ ਸੀ ਗੋਲੀ
ਕੰਪਨੀ ਨੇ ਟਵਿੱਟਰ ‘ਤੇ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਨੇ ਨਵੇਂ ਫਰਜ਼ੀ ਸਮਾਚਾਰ ਕਾਨੂੰਨ ਦੇ ਚੱਲਦਿਆਂ ਲਾਈਵ ਸਟ੍ਰੀਮਿੰਗ ਤੇ ਵੀਡੀਓ ਸਰਵਿਸ ‘ਤੇ ਨਵੇਂ ਕੰਟੇਂਟ ਨੂੰ ਰੋਕਣ ਤੋਂ ਇਲਾਵਾ ਸਾਡੇ ਕੋਲ ਕੋਈ ਨਵਾਂ ਵਿਕਲਪ ਨਹੀਂ ਹੈ। ਹਾਲਾਂਕਿ ਸਾਡੀ ਇਨ-ਐਪ ਮੈਸੇਜਿੰਗ ਸੇਵਾ ਪ੍ਰਭਾਵਿਤ ਨਹੀਂ ਹੋਵੇਗੀ।
ਦੱਸ ਦੇਈਏ ਕਿ ਪਾਬੰਦੀਆਂ ਦੇ ਕ੍ਰਮ ਵਿੱਚ ਯੂਰਪ ਅਤੇ ਅਮਰੀਕਾ ਸਮਰਥਿਤ ਬ੍ਰਾਂਡ American Express, Visa, Mastercard ਅਤੇ Puma ਸਮੇਤ ਕਈ ਕੰਪਨੀਆਂ ਨੇ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਗੌਰਤਲਬ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ 24 ਫਰਵਰੀ ਤੋਂ ਭਿਆਨਕ ਯੁੱਧ ਚੱਲ ਰਿਹਾ ਹੈ। ਨਾਟੋ ਦੇਸ਼ ਸੰਕਟਗ੍ਰਸਤ ਯੂਕਰੇਨ ਨਾਲ ਸਿੱਧੀ ਲੜਾਈ ਨਾ ਕਰਕੇ ਉਸ ਨੂੰ ਸਿਆਸੀ, ਆਰਥਿਕ ਅਤੇ ਕੂਟਨੀਤਕ ਮਦਦ ਦੇਣ ਦੇ ਨਾਲ-ਨਾਲ ਫੌਜੀ ਸਾਮਾਨ ਮੁਹੱਈਆ ਕਰਵਾਉਣ ਵਿਚ ਲੱਗੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: