ਅਮਰੀਕਾ ਦੇ ਚੋਟੀ ਦੇ ਰਿਪਬਲਿਕਨ ਸੰਸਦ ਮੈਂਬਰਾਂ ਨੇ ਅਫਗਾਨਿਸਤਾਨ ਵਿੱਚ ਅੰਤਰਿਮ ਸਰਕਾਰ ਬਣਾਉਣ ਦੇ ਤਾਲਿਬਾਨ ਦੇ ਐਲਾਨ ਉੱਤੇ ਸਖਤ ਇਤਰਾਜ਼ ਜਤਾਇਆ ਹੈ। ਤਾਲਿਬਾਨ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਵਿੱਚ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ ਕੀਤਾ।
ਇਸ ਸਰਕਾਰ ਦੇ ਇੱਕ ਮੈਂਬਰ ਦਾ ਨਾਂ ਆਲਮੀ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਿਲ ਹੈ। ਰਿਪਬਲਿਕਨ ਅਧਿਐਨ ਕਮੇਟੀ ਨੇ ਕਿਹਾ, ‘ਮੂਰਖ ਨਾ ਬਣੋ। ਤਾਲਿਬਾਨ ਸਰਕਾਰ ਵਿੱਚ ਕੁੱਝ ਵੀ ਵਧੇਰੇ ਉਦਾਰਵਾਦੀ ਨਹੀਂ ਹੈ। ਇਹ ਅੱਤਵਾਦੀਆਂ ਦੀ, ਅੱਤਵਾਦੀਆਂ ਦੁਆਰਾ ਅਤੇ ਅੱਤਵਾਦੀਆਂ ਲਈ ਸਰਕਾਰ ਹੈ। ਇਹ ਕਮੇਟੀ ਪ੍ਰਤੀਨਿਧੀ ਸਭਾ ਵਿੱਚ ਵਿਰੋਧੀ ਧਿਰ ਦੀ ਸਭ ਤੋਂ ਵੱਡੀ ‘ਕਾਕਸ’ ਹੈ ਅਤੇ ਇਸਦੀ ਅਗਵਾਈ ਜਿਮ ਬੈਂਕਸ ਕਰ ਰਹੇ ਹਨ। ਸੰਸਦ ਮੈਂਬਰ ਟਿਮ ਬੁਚੇਟ ਨੇ ਕਿਹਾ, “ਤਾਲਿਬਾਨ ਦੇ ਨਵੇਂ ਮੰਤਰੀ ਮੰਡਲ ਵਿੱਚ ਗਵਾਨਤੇਨਮੋ ਬੇ ਜੇਲ੍ਹ ਦੇ ਕੈਦੀ, ਅੱਤਵਾਦੀ ਅਤੇ ਅਲ-ਕਾਇਦਾ ਅਤੇ ਹੱਕਾਨੀ ਨੈਟਵਰਕ ਵਰਗੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਹੋਰ ਲੋਕ ਸ਼ਾਮਿਲ ਹਨ।”
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਦਾ ਫੈਸਲਾ, ਹਾੜੀ ਦੀਆ ਫਸਲਾਂ ਦੀ MSP ‘ਚ ਕੀਤਾ ਵਾਧਾ
ਉਨ੍ਹਾਂ ਕਿਹਾ ਕਿ ਤਾਲਿਬਾਨ ਦਾ ਸਰਕਾਰ ਚਲਾਉਣ ਦੇ ਆਪਣੇ ਢੰਗ ਅਤੇ ਕੱਟੜਪੰਥੀ ਵਿਸ਼ਵਾਸਾਂ ਨੂੰ ਛੱਡਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਬਾਇਡੇਨ ਪ੍ਰਸ਼ਾਸਨ ਅਮਰੀਕੀ ਨਾਗਰਿਕਾਂ ਅਤੇ ਉਨ੍ਹਾਂ ਦੇ ਸਹਿਯੋਗੀ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ‘ਤੇ ਮੂਰਖਤਾਪੂਰਵਕ ਭਰੋਸਾ ਕਰ ਰਿਹਾ ਹੈ। ਬੁਚੇਟ ਨੇ ਕਿਹਾ, “ਰਾਸ਼ਟਰਪਤੀ ਬਾਇਡੇਨ ਨੂੰ ਕੁੱਝ ਹਿੰਮਤ ਦਿਖਾਉਣੀ ਚਾਹੀਦੀ ਹੈ ਅਤੇ ਤਾਲਿਬਾਨ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਉਹ ਅਮਰੀਕੀਆਂ ਨੂੰ ਖਤਰੇ ਵਿੱਚ ਨਹੀਂ ਪਾ ਸਕਦੇ ਅਤੇ ਨਾ ਹੀ ਕੋਈ ਅੱਤਵਾਦੀ ਕਾਰਵਾਈਆਂ ਕਰ ਸਕਦੇ ਹਨ। ਨਹੀਂ ਤਾਂ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।” ਰਿਪਬਲਿਕਨ ਸੰਸਦ ਮੈਂਬਰ ਨੇ ਕਿਹਾ, ‘ਇਹ ਅੱਤਵਾਦੀਆਂ ਦੀ, ਅੱਤਵਾਦੀਆਂ ਦੁਆਰਾ ਅਤੇ ਅੱਤਵਾਦੀਆਂ ਲਈ ਸਰਕਾਰ ਹੈ।’