ਤੁਸੀ ਅਕਸਰ ਹੀ ਇਹ ਸੁਣਿਆ ਹੋਵੇਗਾ ਕਿ ਨਾਰੀ ‘ਸ਼ਕਤੀ’ ਦਾ ਦੂਜਾ ਰੂਪ ਹੁੰਦੀ ਹੈ । ਅਸਲ ਵਿੱਚ ਮਹਿਲਾਵਾਂ ਨੇ ਮੁਸ਼ਕਿਲ ਸਮੇਂ ਵਿੱਚ ਅਜਿਹਾ ਕੁਝ ਕਰ ਦਿਖਾਇਆ ਹੈ ਜੋ ਪੁਰਸ਼ਾਂ ਦੀ ਸੋਚ ਤੋਂ ਵੀ ਪਰੇ ਹੁੰਦਾ ਹੈ । ਅਜਿਹਾ ਹੀ ਇੱਕ ਮਾਮਲਾ ਨਿਊਜ਼ੀਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮਹਿਲਾ ਸੰਸਦ ਮੈਂਬਰ ਵੱਲੋਂ ਇੱਕ ਅਨੋਖੇ ਢੰਗ ਨਾਲ ਆਪਣੇ ਬੱਚੇ ਨੂੰ ਜਨਮ ਦਿੱਤਾ, ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਗਰਭਵਤੀ ਸਾਂਸਦ ਜੂਲੀ ਐਨੇ ਜੈਂਟਰ ਰਾਤ 2 ਵਜੇ ਜਣੇਪਾ ਦਰਦ ਸ਼ੁਰੂ ਹੋਣ ‘ਤੇ ਖੁਦ ਹੀ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ, ਜਿੱਥੇ ਉਨ੍ਹਾਂ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ । ਇਸ ਸਬੰਧੀ ਜੂਲੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰ ਕੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਟਿਕੈਤ ਦਾ ਐਲਾਨ,”ਕਿਸਾਨਾਂ ਦੀ ਮੁਕੰਮਲ ਜਿੱਤ ਹੋਣ ‘ਤੇ ਦਰਬਾਰ ਸਾਹਿਬ ਕਰਨ ਆਵਾਂਗਾ ਸੇਵਾ”
ਜੂਲੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ -‘ਵੱਡੀ ਖ਼ਬਰ! ਅੱਜ ਸਵੇਰੇ 3:04 ਵਜੇ ਸਾਡੇ ਪਰਿਵਾਰ ਨੇ ਇੱਕ ਨਵੇਂ ਮੈਂਬਰ ਦਾ ਸਵਾਗਤ ਕੀਤਾ । ਮੈਂ ਆਪਣਾ ਜਣੇਪਾ ਦਰਦ ਹੋਣ ‘ਤੇ ਕਦੇ ਸਾਇਕਲ ਦੀ ਸਵਾਰੀ ਕਰਨ ਬਾਰੇ ਸੋਚਿਆ ਨਹੀਂ ਸੀ ਪਰ ਅਜਿਹਾ ਹੋਇਆ।
ਅਸੀਂ ਜਦੋਂ ਹਸਪਤਾਲ ਲਈ ਨਿਕਲੇ ਤਾਂ ਮੈਨੂੰ ਕੋਈ ਜ਼ਿਆਦਾ ਸਮੱਸਿਆ ਨਹੀਂ ਸੀ ਪਰ ਹਸਪਤਾਲ ਦੀ 2-3 ਮਿੰਟ ਦੀ ਦੂਰੀ ਨੂੰ ਪਾਰ ਕਰਨ ਵਿੱਚ ਸਾਨੂੰ 10 ਮਿੰਟ ਲੱਗ ਗਏ। ਹੁਣ ਸਾਡੇ ਕੋਲ ਇੱਕ ਸਿਹਤਮੰਦ ਬੱਚਾ ਹੈ। ਜੋ ਆਪਣੇ ਪਿਤਾ ਦੀ ਗੋਦੀ ਵਿੱਚ ਸੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: