ਅਮਰੀਕਾ ਅਤੇ ਕੈਨੇਡਾ ਵਿੱਚ ਆਏ ਬੰਬ ਚੱਕਰਵਾਤ ਨੂੰ ਸਦੀ ਦੇ ਸਭ ਤੋਂ ਵੱਡੇ ਬਰਫੀਲੇ ਤੂਫਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਨੇ ਉਥੋਂ ਦੇ ਲੋਕਾਂ ਦੇ ਜਨ-ਜੀਵਨ ਵਿੱਚ ਰੁਕਾਵਟ ਪਾ ਦਿੱਤੀ ਹੈ। ਉੱਥੇ ਹੀ ਇੱਸ ਬਰਫ਼ੀਲੇ ਤੂਫ਼ਾਨ ਕਾਰਨ ਦੁਨੀਆ ਦੇ ਸਭ ਤੋਂ ਉੱਚੇ ਝਰਨੇ ਨਿਆਗਰਾ ਫਾਲਸ ਨੂੰ ਵੀ ਜਮਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਜੰਮੇ ਹੋਏ ਨਿਆਗਰਾ ਫਾਲਸ ਦੇ ਵੀਡੀਓ ਕਾਫੀ ਵਾਇਰਲ ਹੋ ਰਹੇ ਹਨ । ਨਿਆਗਰਾ ਫਾਲਜ਼ ਅਮਰੀਕਾ ਦੇ ਨਿਊਯਾਰਕ ਅਤੇ ਕੈਨੇਡਾ ਦੇ ਓਨਟਾਰੀਓ ਬਾਰਡਰ ‘ਤੇ ਪੈਂਦਾ ਹੈ। ਇੱਥੇ ਤਾਪਮਾਨ -52 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਅਮਰੀਕਾ ਦੇ ਬਰਫੀਲੇ ਤੂਫਾਨ ਦਾ ਸਭ ਤੋਂ ਜ਼ਿਆਦਾ ਅਸਰ ਨਿਊਯਾਰਕ ਵਿੱਚ ਹੀ ਦੇਖਣ ਨੂੰ ਮਿਲਿਆ ਹੈ। ਜਿੱਥੇ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਤਾਪਮਾਨ ਜ਼ੀਰੋ ਡਿਗਰੀ ਤੋਂ ਹੇਠਾਂ ਜਾਣ ਕਾਰਨ ਨਿਆਗਰਾ ਫਾਲਜ਼ ਵਿੱਚ ਪਾਣੀ ਦੀ ਚਾਦਰ ਬਰਫ਼ ਵਿੱਚ ਬਦਲ ਗਈ ਹੈ। ਜਿਸ ਕਾਰਨ ਇੱਥੋਂ ਦਾ ਨਜ਼ਾਰਾ ਕਿਸੇ ਵੰਡਰਲੈਂਡ ਵਰਗਾ ਹੋ ਗਿਆ ਹੈ। ਕੜਾਕੇ ਦੀ ਠੰਡ ਵਿੱਚ ਵੀ ਸੈਲਾਨੀ ਉੱਥੇ ਜਾ ਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਦੁਨੀਆ ਦਾ ਸਭ ਤੋਂ ਉੱਚਾ ਝਰਨਾ ਪਾਣੀ ਦੇ ਜ਼ਿਆਦਾ ਵਿਸਤਾਰ ਕਾਰਨ ਕਦੇ ਵੀ ਪੂਰੀ ਤਰ੍ਹਾਂ ਨਹੀਂ ਜੰਮਦਾ।
ਨਿਊਯਾਰਕ ਸਟੇਟ ਪਾਰਕ ਦੇ ਮੁਤਾਬਕ ਨਿਆਗਰਾ ਫਾਲਜ਼ ਵਿੱਚੋਂ ਹਰ ਸਕਿੰਟ ਵਿੱਚ 3160 ਟਨ ਪਾਣੀ ਵਹਿੰਦਾ ਹੈ। ਜੋ 32 ਫੁੱਟ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਡਿੱਗਦਾ ਹੈ । 9 ਸਾਲ ਪਹਿਲਾਂ 2014 ਵਿੱਚ ਝਰਨੇ ਦਾ ਪਾਣੀ ਵੀ ਹਵਾ ਵਿੱਚ ਬਰਫ਼ ਬਣ ਗਿਆ ਸੀ। ਤਾਪਮਾਨ -12 ਡਿਗਰੀ ਹੋਣ ਕਾਰਨ ਅੱਗੇ ਨਦੀ ਪੂਰੀ ਤਰ੍ਹਾਂ ਜੰਮ ਗਈ ਸੀ।ਆਇਸ ਬ੍ਰੇਕਰ ਕਿਸ਼ਤੀਆਂ ਨਾਲ ਨਦੀ ਵਿੱਚ ਬਰਫ਼ ਦੀ ਕਟਾਈ ਕੀਤੀ ਗਈ ਤਾਂ ਜੋ ਪਾਣੀ ਦਾ ਵਹਾਅ ਬਣਿਆ ਰਹੇ । ਹਾਲਾਂਕਿ, ਕੁਝ ਥਾਵਾਂ ‘ਤੇ ਬਰਫ਼ ਇੰਨੀ ਮਜ਼ਬੂਤ ਹੋ ਗਈ ਸੀ ਕਿ ਇਸ ਨੂੰ ਤੋੜਨਾ ਮੁਸ਼ਕਲ ਸੀ।
ਦੱਸ ਦੇਈਏ ਕਿ ਨਿਆਗਰਾ ਫਾਲਸ ਦਾ ਵਹਾਅ ਇੰਨਾ ਤੇਜ਼ ਹੈ ਕਿ ਇਹ ਹੁਣ ਤੱਕ ਦੇ ਇਤਿਹਾਸ ਵਿੱਚ ਸਿਰਫ 7ਵੀਂ ਵਾਰ ਇਕੱਠਾ ਜੰਮਿਆ ਹੈ। 1848 ਵਿੱਚ ਪਹਿਲੀ ਵਾਰ ਜੰਮਣ ਤੋਂ ਬਾਅਦ 1911, 1912, 1917, 2014 ਅਤੇ 2015 ਵਿੱਚ ਵੀ ਇਹ ਝਰਨਾ ਜੰਮ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: