ਪਾਕਿਸਤਾਨ ਸੰਸਦ ਵਿੱਚ ਅੱਜ ਪੀਐੱਮ ਇਮਰਾਨ ਖਾਨ ਨੇ ਉਹ ਸਰਪ੍ਰਾਇਜ਼ ਦਿੱਤਾ ਜਿਸ ਦੀ ਉਹ ਕਈ ਦਿਨਾਂ ਤੋਂ ਗੱਲ ਕਰ ਰਹੇ ਸਨ। ਐਤਵਾਰ ਨੂੰ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਕੁਝ ਸਮਾਂ ਪਹਿਲਾਂ ਸਪੀਕਰ ਨੇ ਬੇਭਰੋਸਗੀ ਮਤਾ ਖਾਰਜ ਕਰ ਦਿੱਤਾ । ਇਸ ਤਰ੍ਹਾਂ ਇਮਰਾਨ ਖਾਨ ਆਪਣੀ ਕੁਰਸੀ ਬਚਾਉਣ ਵਿੱਚ ਕਾਮਯਾਬ ਹੋ ਗਏ ਹਨ ਤੇ ਉੱਥੇ ਹੀ ਵਿਰੋਧੀਆਂ ਨੇ ਵੀ ਸੁਪਰੀਮ ਕੋਰਟ ਜਾਣ ਦਾ ਮਨ ਬਣਾ ਲਿਆ ਹੈ। ਹਾਲਂਕਿ ਉਦੋਂ ਤੱਕ ਇਮਰਾਨ ਖਾਨ ਪ੍ਰਧਾਨ ਮੰਤਰੀ ਬਣੇ ਰਹਿਣਗੇ।
ਬੇਭਰੋਸਗੀ ਮਤੇ ਦੇ ਖਾਰਜ ਕੀਤੇ ਜਾਣ ਦੇ ਬਾਅਦ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਰੀ ਕੌਮ ਨਾਲ ਗੱਦਾਰੀ ਦੀ ਕੋਸ਼ਿਸ਼ ਹੋ ਰਹੀ ਸੀ । ਸਰਕਾਰ ਬਦਲੇ ਲਈ ਵਿਦੇਸ਼ ਤੋਂ ਸਾਜਿਸ਼ ਕੀਤੀ ਜਾ ਰਹੀ ਸੀ। ਅਸੀਂ ਇਸ ਕੌਮ ਨਾਲ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਇਸੇ ਦੇ ਨਾਲ ਹੀ ਇਮਰਾਨ ਖਾਨ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਨੂੰ ਵਿਧਾਨ ਸਭਾਵਾਂ ਨੂੰ ਭੰਗ ਕਰਨ ਲਈ ਸਲਾਹ ਭੇਜ ਦਿੱਤੀ ਹੈ । ਚੋਣਾਂ ਹੋਣ ਅਤੇ ਲੋਕ ਫੈਸਲਾ ਕਰਨ ਕਿ ਉਹ ਕਿਸਨੂੰ ਚਾਹੁੰਦੇ ਹਨ। ਬਾਹਰ ਤੋਂ ਕੋਈ ਸਾਜ਼ਿਸ਼ ਅਤੇ ਇਸ ਤਰ੍ਹਾਂ ਦੇ ਭ੍ਰਿਸ਼ਟ ਲੋਕ ਇਸ ਮੁਲਕ ਦੀ ਤਕਦੀਰ ਦਾ ਫੈਸਲਾ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ: CM ਮਾਨ ਨੇ ‘ਰਮਜ਼ਾਨ’ ਦੀ ਦਿੱਤੀ ਵਧਾਈ, ਕਿਹਾ-‘ਇਹ ਮਹੀਨਾ ਸਭ ਲਈ ਤੰਦਰੁਸਤੀ ਤੇ ਖੁਸ਼ਹਾਲੀ ਲੈ ਕੇ ਆਵੇ’
ਇਸ ਤੋਂ ਅੱਗੇ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਸੰਸਦ ਭੰਗ ਕਰਨ ਦੀ ਸਿਫਾਰਸ਼ ਕੀਤੀ ਹੈ । ਨਾਲ ਹੀ ਇਮਰਾਨ ਖਾਨ ਨੇ ਦੇਸ਼ ਵਿੱਚ ਚੋਣਾਂ ਦੀ ਤਿਆਰੀ ਕਰਨ ਲਈ ਕਿਹਾ ਹੈ। ਇਮਰਾਨ ਨੇ ਬੇਭਰੋਸਗੀ ਮਤਾ ਖਾਰਜ ਹੋਣ ਦੇ ਬਾਅਦ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੈਂ ਆਪਣੀ ਕੌਮ ਨੂੰ ਅੱਜ ਕਹਿੰਦਾ ਹਾਂ ਕਿ ਤੁਸੀਂ ਚੋਣਾਂ ਦੀ ਤਿਆਰੀ ਕਰੋ। ਮੁਲਕ ਤੋਂ ਜੋ ਇੰਨੀ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਸੀ ਉਹ ਅੱਜ ਫ਼ੇਲ੍ਹ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: