ਉੱਤਰੀ ਕੋਰੀਆ ਵਿੱਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ । ਇੱਥੇ ਕਰੀਬ 17 ਲੱਖ ਲੋਕ ਕੋਰੋਨਾ ਪਾਜ਼ੀਟਿਵ ਹਨ । ਮੰਗਲਵਾਰ ਨੂੰ ਇੱਥੇ 2,69,510 ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਕੋਰੋਨਾ ਸੰਕ੍ਰਮਣ ਕਾਰਨ 24 ਘੰਟਿਆਂ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਹੈ । ਅਪ੍ਰੈਲ ਤੋਂ ਲੈ ਕੇ ਹੁਣ ਤੱਕ ਇਨਫੈਕਸ਼ਨ ਕਾਰਨ 62 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਧਾਨੀ ਪਿਓਂਗਯਾਂਗ ਵਿੱਚ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਦੇ ਸਾਹਮਣੇ ਫੌਜ ਤਾਇਨਾਤ ਕਰ ਦਿੱਤੀ ਗਈ ਹੈ।
ਕੋਰੋਨਾ ਟੈਸਟ ਕਰਨ ਲਈ ਲੋੜੀਂਦੀਆਂ ਟੈਸਟ ਕਿੱਟਾਂ ਨਾ ਹੋਣ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਉੱਤਰੀ ਕੋਰੀਆ ਵਿੱਚ ਬੇਕਾਬੂ ਹੁੰਦੇ ਸੰਕ੍ਰਮਣ ਅਤੇ ਲੋਕਾਂ ਵਿੱਚ ਗੁੱਸੇ ਦੇ ਡਰ ਨੂੰ ਦੇਖਦੇ ਹੋਏ ਤਾਨਾਸ਼ਾਹ ਕਿਮ ਜੋਂਗ ਉਨ ਨੇ ਹਜ਼ਾਰਾਂ ਫੌਜੀਆਂ ਨੂੰ ਸੜਕਾਂ ‘ਤੇ ਉਤਾਰ ਦਿੱਤਾ ਹੈ । ਸੰਯੁਕਤ ਰਾਸ਼ਟਰ ਸੰਘ ਦੀ ਰਿਪੋਰਟ ਮੁਤਾਬਕ ਦੁਨੀਆ ਵਿੱਚ ਉੱਤਰੀ ਕੋਰੀਆ ਅਤੇ ਅਫਰੀਕੀ ਦੇਸ਼ ਇਰੀਟ੍ਰੀਆ ਨੇ ਵੈਕਸੀਨ ਨਹੀਂ ਲਈ ਹੈ।
ਇਹ ਵੀ ਪੜ੍ਹੋ: ਧਰਨੇ ‘ਤੇ CM ਮਾਨ ਦਾ ਕਿਸਾਨ ਆਗੂਆਂ ਨੂੰ ਜਵਾਬ-‘ਗੱਲਬਾਤ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ’
ਦੱਸ ਦੇਈਏ ਕਿ ਉੱਤਰੀ ਕੋਰੀਆ ਵਿੱਚ ਲਗਭਗ 40% ਲੋਕ ਕੁਪੋਸ਼ਣ ਦਾ ਸ਼ਿਕਾਰ ਹਨ । ਜਿਸ ਕਾਰਨ ਕੋਰੋਨਾ ਵਾਇਰਸ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ। ਇਸ ਸੰਕਟ ਦੇ ਵਿਚਕਾਰ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਨੂੰ ਮਾਸਕ, ਟੀਕੇ ਅਤੇ ਟੈਸਟ ਕਿੱਟਾਂ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਕਿਮ ਨੇ ਇਨਕਾਰ ਕਰ ਦਿੱਤਾ । ਮਾਹਿਰਾਂ ਅਨੁਸਾਰ 26 ਮਿਲੀਅਨ ਦੀ ਆਬਾਦੀ ਵਾਲੇ ਉੱਤਰੀ ਕੋਰੀਆ ਦੀ ਸਿਹਤ ਪ੍ਰਣਾਲੀ ਦੁਨੀਆ ਵਿੱਚ ਸਭ ਤੋਂ ਖਰਾਬ ਹੈ । ਇੱਥੇ ਹਸਪਤਾਲਾਂ, ਵਿਸ਼ੇਸ਼ ਦੇਖਭਾਲ ਯੂਨਿਟਾਂ, ਕੋਵਿਡ ਦਵਾਈ ਅਤੇ ਟੈਸਟਿੰਗ ਪ੍ਰਣਾਲੀਆਂ ਦੀ ਭਾਰੀ ਘਾਟ ਹੈ ।
ਵੀਡੀਓ ਲਈ ਕਲਿੱਕ ਕਰੋ -: