North Korea declares emergency: ਕੋਰੋਨਾ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਇਸ ਦੌਰਾਨ ਉੱਤਰੀ ਕੋਰੀਆ ਵਿੱਚ ਕੋਰੋਨਾ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਵਿੱਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਉਂਦੇ ਹੀ ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਬਾਅਦ ਦੱਖਣੀ ਕੋਰੀਆ ਤੋਂ ਵਾਪਿਸ ਆਏ ਇੱਕ ਕੋਵਿਡ ਦੇ ਸ਼ੱਕੀ ਵਿਅਕਤੀ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਐਮਰਜੈਂਸੀ ਪੋਲਿਤ ਬਿਊਰੋ ਦੀ ਬੈਠਕ ਬੁਲਾਈ ਅਤੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ।
ਰਿਪੋਰਟ ਅਨੁਸਾਰ ਜੇ ਇਸ ਕੇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਉੱਤਰ ਕੋਰੀਆ ਦੇ ਅਧਿਕਾਰੀਆਂ ਵੱਲੋਂ ਅਧਿਕਾਰਤ ਤੌਰ ‘ਤੇ ਸਵੀਕਾਰਿਆ ਗਿਆ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਹੋਵੇਗਾ । ਉੱਤਰੀ ਕੋਰੀਆ ਦੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (KCNA) ਨੇ ਦੱਸਿਆ ਕਿ ਇੱਕ ਵਿਅਕਤੀ ਜੋ ਤਿੰਨ ਸਾਲ ਪਹਿਲਾਂ ਦੱਖਣੀ ਕੋਰੀਆ ਗਿਆ ਸੀ, ਇਸ ਮਹੀਨੇ ਸਰਹੱਦ ਪਾਰ ਕਰਕੇ ਵਾਪਸ ਆਇਆ ਹੈ । ਉਸੇ ਵਿੱਚ ਕੋਵਿਡ-19 ਦੇ ਅਜਿਹੇ ਲੱਛਣ ਪਾਏ ਗਏ ਹਨ।
ਹਾਲਾਂਕਿ, KCNA ਨੇ ਇਹ ਨਹੀਂ ਕਿਹਾ ਕਿ ਕੀ ਉਸ ਵਿਅਕਤੀ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਾਂ ਨਹੀਂ, ਪਰ ਕਿਹਾ ਕਿ ਉਸ ਵਿਅਕਤੀ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋਈ ਅਤੇ ਖੂਨ ਵੀ ਵਹਿ ਚੁੱਕਿਆ ਹੈ। ਹਾਲਾਂਕਿ, ਦੱਸਿਆ ਗਿਆ ਕਿ ਉਸ ਦਾ ਮੈਡੀਕਲ ਚੈਕ-ਅਪ ਹੋ ਗਿਆ ਹੈ । ਫਿਲਹਾਲ ਉਹ ਨਿਗਰਾਨੀ ਹੇਠ ਹੈ । ਉੱਤਰੀ ਕੋਰੀਆ ਦੀ ਕਿਯੂੰਘੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਕਿਹਾ ਕਿ ਇਹ ਘੋਸ਼ਣਾ ਬਹੁਤ ਮਹੱਤਵਪੂਰਣ ਹੈ, ਸਿਰਫ ਇਸ ਲਈ ਨਹੀਂ ਕਿ ਉੱਤਰ ਕੋਰੀਆ ਪਹਿਲੀ ਵਾਰ ਇੱਕ ਸ਼ੱਕੀ ਕੋਰੋਨਾ ਵਾਇਰਸ ਮਾਮਲੇ ਦਾ ਜ਼ਿਕਰ ਹੋਇਆ ਹੈ ਬਲਕਿ ਇਹ ਇੱਕ ਕਿਸਮ ਦੀ ਮਦਦ ਦੀ ਅਪੀਲ ਹੋ ਰਹੀ ਹੈ।
ਦੱਸ ਦੇਈਏ ਕਿ ਉੱਤਰ ਕੋਰੀਆ ਨੇ ਸ਼ੁਰੂਆਤ ਵਿੱਚ ਆਪਣੇ ਦੇਸ਼ ਦੀਆਂ ਸਾਰੀਆਂ ਸਰਹੱਦਾਂ ‘ਤੇ ਮੋਹਰ ਲਗਾ ਦਿੱਤੀ ਸੀ । ਇਸ ਤੋਂ ਇਲਾਵਾ ਉਸ ਨੇ ਵਿਦੇਸ਼ੀ ਸੈਲਾਨੀਆਂ ਦੇ ਆਉਣ ‘ਤੇ ਪਾਬੰਦੀ ਲਗਾਈ ਸੀ। ਅਪ੍ਰੈਲ-ਮਈ ਵਿੱਚ ਹਜ਼ਾਰਾਂ ਲੋਕਾਂ ਨੂੰ ਸ਼ੱਕ ਦੇ ਅਧਾਰ ‘ਤੇ ਵੱਖ ਕੀਤਾ ਗਿਆ ਸੀ । ਇਹ ਤੱਥ ਵੀ ਹੈ ਕਿ ਉੱਤਰੀ ਕੋਰੀਆ ਆਪਣੇ ਪ੍ਰਮਾਣੂ ਪ੍ਰੋਗਰਾਮ ਸੰਬੰਧੀ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਭਾਰੀ ਆਰਥਿਕ ਦਬਾਅ ਹੇਠ ਹੈ ਅਤੇ ਇਸੇ ਦੌਰਾਨ ਕੋਰੋਨਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਰਥਿਕ ਦਬਾਅ ਹੋਰ ਵਧ ਗਿਆ ਹੈ।