ਕੈਨੇਡਾ ਲੰਬੇ ਸਮੇਂ ਤੋਂ ਭਾਰਤੀ ਵਿਦਿਆਰਥੀਆਂ ਦੀ ਫੇਵਰੇਟ ਲਿਸਟ ਵਿਚ ਸਭ ਤੋਂ ਉਪਰ ਰਿਹਾ ਹੈ। ਭਾਰਤੀ ਵਿਦਿਆਰਥੀਆਂ ਦੇ ਮਨਪਸੰਦ ਰਹੇ ਕੈਨੇਡਾ ਦੇ ਕਾਲਜ ਹੁਣ ਉਨ੍ਹਾਂ ਦੇ ਮਨਪਸੰਦ ਸੂਚੀ ਤੋਂ ਬਾਹਰ ਹੋ ਰਹੇ ਹਨ। ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਖਾਸ ਤੌਰ ‘ਤੇ ਕੈਨੇਡੀਆਈ ਸਰਕਾਰ ਦੇ ਹਾਲ ਹੀ ਵਿਚ ਕੀਤੇ ਗਏ ਨੀਤੀਗਤ ਬਦਲਾਵਾਂ ਦੇ ਕਾਰਨ ਭਾਰਤੀ ਵਿਦਿਆਰਥੀਆਂ ਵਿਚ ਵੱਡੀ ਗਿਰਾਵਟ ਆਈ ਹੈ।ਭਾਰਤ ਦੇ ਵਿਦਿਆਰਥੀ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਕਈ ਕਾਰਨ ਹਨ ਜਿਸ ਨਾਲ ਕੈਨੇਡਾ ਦੇ ਕਾਲਜਾਂ ਨੂੰ ਚੁਣਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ।
ਰਿਪੋਰਟ ਮੁਤਾਬਕ ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਗਿਰਾਵਟ ਹਾਲੀਆ ਪਾਲਿਸੀ ਚੇਂਜ, ਵਿੱਤੀ ਬੋਝ, ਰਾਜਨੀਤਕ ਤਣਾਅ, ਵਰਕ ਪਰਮਿਟ ਦੀ ਪ੍ਰਕਿਰਿਆ ਵਿਚ ਮੁਸ਼ਕਲ ਤੇ ਵਧੀ ਹੋਈ ਜਾਂਚ ਕਾਰਨ ਹੋਈ ਹੈ। ਕੈਨੇਡਾ ਸਰਕਾਰ ਦੀ ਸੀਮਤ ਸਟੱਡੀ ਪਰਮਿਟ ਤੇ ਸਖਤ ਮਾਪਦੰਡ ਭਾਰਤੀ ਵਿਦਿਆਰਥੀਆਂ ਲਈ ਰੁਕਾਵਟ ਬਣੇ ਹਨ। 2023 ਵਿਚ ਲਗਭਗ 3,19,000 ਭਾਰਤੀ ਵਿਦਿਆਰਥੀ ਕੈਨੇਡਾ ਗਏ ਸਨ। ਇਮੀਗ੍ਰੇਸ਼ਨ, ਰਿਫਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦੇ ਅੰਕੜਿਆਂ ਅਨੁਸਾਰ, ਕੈਨੇਡੀਅਨ ਸਰਕਾਰ ਨੇ 2024 ਦੇ ਸ਼ੁਰੂ ਵਿੱਚ ਪ੍ਰਵਾਨਿਤ ਅਧਿਐਨ ਪਰਮਿਟਾਂ ਦੀ ਗਿਣਤੀ 360,000 ਤੱਕ ਸੀਮਤ ਕਰ ਦਿੱਤੀ ਹੈ, ਜੋ ਕਿ ਪਿਛਲੇ ਸਾਲ ਨਾਲੋਂ 35 ਪ੍ਰਤੀਸ਼ਤ ਘੱਟ ਹੈ।
ਭਾਰਤੀ ਵਿਦਿਆਰਥੀਆਂ ਲਈ ਪਰਮਿਟ ਸੁਰੱਖਿਅਤ ਕਰਨਾ ਮੁਸ਼ਕਲ ਹੋ ਗਿਆ ਹੈ। ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਨੂੰ ਸਥਿਰ ਕਰਨ ਦੇ ਉਦੇਸ਼ ਨਾਲ ਇਹ ਪਰਮਿਟ ਜਨਸੰਖਿਆ ਦੇ ਆਧਾਰ ‘ਤੇ ਸੂਬਿਆਂ ਤੇ ਖੇਤਰਾਂ ਵਿਚ ਵੰਡ ਕੀਤੀ ਜਾਂਦੀ ਹੈ। ਅਕਤੂਬਰ ਤੋਂ ਦਸੰਬਰ 2023 ਤੱਕ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਅਧਿਐਨ ਪਰਮਿਟ ਵਿਚ 86 ਫੀਸਦੀ ਦੀ ਗਿਰਾਵਟ ਆਈ। ਅਜਿਹਾ ਉਦੋਂ ਕੀਤਾ ਗਿਆ ਸੀ ਜਦੋਂ ਭਾਰਤ ਨੇ ਪਰਮਿਟ ਦੀ ਪ੍ਰਕਿਰਿਆ ਕਰਨ ਵਾਲੇ ਕੈਨੇਡੀਆਈ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਕੈਨੇਡਾ ਸਰਕਾਰ ਦੇ ਸਟੱਡੀ ਪਰਮਿਟ ਘੱਟ ਕਰਨ ਤੋਂ ਇਲਾਵਾ ਵਧਿਆ ਖਰਚਾ ਵੀ ਵਿਦਿਆਰਥੀਆਂ ਲਈ ਮੁਸ਼ਕਲ ਬਣ ਰਿਹਾ ਹੈ। ਕੈਨੇਡਾ ਦੀ ਕੌਮਾਂਤਰੀ ਵਿਦਿਆਰਥੀ ਆਬਾਦੀ ਵਿਚ 41 ਫੀਸਦੀ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਹਨ, ਜੋ ਦੇਸ਼ ਦੇ ਆਰਥਿਕ ਵਾਧੇ ਵਿਚ ਯੋਗਦਾਨ ਦਿੰਦੇ ਹਨ। ਅਨੁਮਾਨ ਲਗਾਇਆ ਗਿਆ ਹੈ ਕਿ ਇਕੱਲੇ ਪੰਜਾਬ ਦੇ ਵਿਦਿਆਰਥੀ ਕੈਨੇਡਾ ਵਿਚ ਸਿੱਖਿਆ ‘ਤੇ ਸਾਲਾਨਾ 68,000 ਕਰੋੜ ਰੁਪਏ ਤੋਂ ਵੱਧ ਖਰਚ ਕਰਦੇ ਹਨ।
2022 ਵਿਚ 2,25,450 ਭਾਰਤੀ ਵਿਦਿਆਰਥੀਆਂ ਨੂੰ ਅਧਿਐਨ ਪਰਮਿਟ ਦਿੱਤੇ ਗਏ ਜਿਨ੍ਹਾਂ ਵਿਚੋਂ 1.36 ਲੱਖ ਪੰਜਾਬ ਤੋਂ ਸਨ। ਫਿਲਹਾਲ ਪੰਜਾਬ ਦੇ ਲਗਭਗ 3.4 ਲੱਖ ਵਿਦਿਆਰਥੀ ਕੈਨੇਡਾ ਵਿਚ ਪੜ੍ਹਦੇ ਹਨ। ਉਨ੍ਹਾਂ ਦੇ ਆਰਥਿਕ ਯੋਗਦਾਨ ਦੇ ਬਾਵਜੂਦ ਭਾਰਤ ਸਣੇ ਕੌਮਾਂਤਰੀ ਵਿਦਿਆਰਥੀ ਨੂੰ ਕੈਨੇਡਾ ਦੀ ਰਿਹਾਇਸ਼ ਤੇ ਨੌਕਰੀ ਚੁਣੌਤੀਆਂ ਵਿਚ ਫਸਾਇਆ ਜਾਂਦਾ ਹੈ। ਭਵਿੱਖ ਵਿਚ ਭਾਰਤੀ ਵਿਦਿਆਰਥੀਆਂ ਨੂੰ ਯਾਤਰਾ ਤੇ ਟਿਊਸ਼ਨ ਲਾਗਤ ਨੂੰ ਕਵਰ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਔਸਤਣ 20,635 ਡਾਲਰ ਚਾਹੀਦੇ ਹੋਣਗੇ ਜੋ ਪਿਛਲੇ 20 ਸਾਲਾਂ ਤੋਂ ਚੱਲੀ ਆ ਰਹੀ 10,000 ਡਾਲਰ ਦੀ ਲੋੜ ਵਿਚ ਮਹੱਤਵਪੂਰਨ ਵਾਧਾ ਹੈ।
ਇਹ ਵੀ ਪੜ੍ਹੋ : 24 ਸਾਲ ਤੋਂ ‘ਵਰਕ ਫਰਾਮ ਹੋਮ’ ਸਨ ਮੁੱਖ ਮੰਤਰੀ, ਹੁਣ ਗੈਸਟ ਹਾਊਸ ਵਿਚ ਰਹਿਣਗੇ ਨਵੇਂ CM
ਕੈਨੇਡਾ ਨੇ ਭਾਰਤ ਸਣੇ ਕੌਮਾਂਤਰੀ ਵਿਦਿਆਰਥੀਆਂ ਲਈ ਇਕ ਨਵਾਂ ਨਿਯਮ ਪੇਸ਼ ਕੀਤਾ ਹੈ, ਜੋ ਸਤੰਬਰ 2024 ਤੋਂ ਆਫ ਕੈਂਪਸ ਕੰਮ ਨੂੰ ਪ੍ਰਤੀ ਹਫਤਾ ਅਧਿਕਤਮ 24 ਘੰਟੇ ਤੱਕ ਸੀਮਤ ਕਰ ਦਿੰਦਾ ਹੈ। ਇਨ੍ਹਾਂ ਸਮਝੌਤਿਆਂ ਵਿਚ ਅਕਸਰ ਨਿੱਜੀ ਕਾਲਜ ਸਰਵਜਨਕ ਕਾਲਜਾਂ ਦਾ ਸਿਲੇਬਸ ਦਿੰਦੇ ਹਨ ਜੋ ਭਾਰਤੀ ਵਿਦਿਆਰਥੀਆਂ ਵਿਚ ਲੋਕਪ੍ਰਿਯ ਰਿਹਾ ਹੈ। ਇਸ ਤੋਂ ਇਲਾਵਾ ਨਵੇਂ ਨਿਯਮ ਪਤੀ-ਪਤਨੀ ਲਈ ਓਪਨ ਵਰਕ ਪਰਮਿਟ ਨੂੰ ਮਾਸਟਰ ਤੇ ਡਾਕਟਰੇਟ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਤੱਕ ਸੀਮਤ ਕਰ ਦਿੰਦੇ ਹਨ। ਇਹ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਗ੍ਰੈਜੂਏਟ ਜਾਂ ਕਾਲਜ ਪ੍ਰੋਗਰਾਮ ਕਰਨ ਵਿਚ ਉਤਸ਼ਾਹਿਤ ਕਰ ਸਕਦਾ ਹੈ।