ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਈ ਮੌਕਿਆਂ ‘ਤੇ ਭਾਰਤ ਪ੍ਰਤੀ ਵਿਸ਼ੇਸ਼ ਸਨਮਾਨ ਪ੍ਰਗਟ ਕੀਤਾ ਹੈ। ਉਹ ਮਹਾਤਮਾ ਗਾਂਧੀ ਦੇ ਵਡੇ ਪ੍ਰਸ਼ੰਸਕ ਹਨ। ਇਸ ਦੇ ਨਾਲ ਹੀ ਓਬਾਮਾ ਭਗਵਾਨ ਹਨੂੰਮਾਨ ਵਿਚ ਵੀ ਆਸਥਾ ਰੱਖਦੇ ਹਨ। ਉੁਨ੍ਹਾਂ ਨੇ ਖੁਦ ਇਸਦਾ ਖੁਲਾਸਾ ਕੀਤਾ ਤੇ ਇਹ ਵੀ ਦੱਸਿਆ ਕਿ ਨਿਰਾਸ਼ਾ ਵਿਚ ਉਨ੍ਹਾਂ ਨੂੰ ਜੋ ਗੱਲਾਂ ਤਾਕਤ ਦਿੰਦੀਆਂ ਹਨ, ਉਨ੍ਹਾਂ ਵਿਚ ਭਗਵਾਨ ਹਨੂੰਮਾਨ ਵੀ ਸ਼ਾਮਲ ਹੈ।
ਸਾਲ 2016 ਵਿਚ ਬਰਾਕ ਓਬਾਮਾ ਨੇ ਯੂ ਟਿਊਬਰ ਇੰਗ੍ਰਿਡ ਨਿਲਸਨ ਜਿਨ੍ਹਾਂ ਨੂੰ ਮਿਸ ਗਲੈਮਰਾਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਇਕ ਇੰਟਰਵਿਊ ਦੌਰਾਨ ਭਗਵਾਨ ਹਨੂੰਮਾਨ ਜੀ ਨਾ ਆਪਣੇ ਜੁੜਾਅ ਬਾਰੇ ਗੱਲ ਕੀਤੀ ਸੀ।
ਇਹ ਵੀ ਪੜ੍ਹੋ : ਭਾਰਤੀ ਟੀਮ ਦੇ ਦਿੱਗਜ ਕ੍ਰਿਕਟਰ ਗੁਰਕੀਰਤ ਸਿੰਘ ਮਾਨ ਨੇ ਲਿਆ ਸੰਨਿਆਸ, ਇਹ ਹੈ ਵਜ੍ਹਾ
ਇੰਟਰਿਵਊ ਦੌਰਾਨ ਨਿਲਸਨ ਨੇ ਓਬਾਮਾ ਤੋਂ ਉਨ੍ਹਾਂ ਚੀਜ਼ਾਂ ਨੂੰ ਦਿਖਾਉਣ ਲਈ ਕਿਹਾ ਜਿਨ੍ਹਾਂ ਨੂੰ ਉਹ ਆਪਣੇ ਲਈ ਮਹੱਤਵਪੂਰਨ ਮੰਨ ਕੇ ਆਪਣੀ ਜੇਬ ਵਿਚ ਰੱਖਦੇ ਹਨ। ਇਸ ‘ਤੇ ਓਬਾਮਾ ਨੇ ਆਪਣੀ ਜੇਬ ਵਿਚੋਂ ਕੁਝ ਸਾਮਾਨ ਕੱਢਿਆ। ਇਸ ਵਿਚ ਭਗਵਾਨ ਹਨੂੰਮਾਨ ਜੀ ਦੀ ਇਕ ਛੋਟੀ ਜਿਹੀ ਮੂਰਤੀ ਵੀ ਸ਼ਾਮਲ ਸੀ।
ਵੀਡੀਓ ਲਈ ਕਲਿੱਕ ਕਰੋ : –