ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਰੱਖਿਆ ਮੰਤਰੀ ਆਸਿਫ਼ ਜਨਸੰਖਿਆ ਕੰਟਰੋਲ ਨੂੰ ਲੈ ਕੇ ਅਜੀਬੋ-ਗਰੀਬ ਬਿਆਨ ਦੇ ਰਹੇ ਹਨ। ਅਜਿਹੇ ਵਿੱਚ ਇੱਕ ਇਸ ਬਿਆਨ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਇਨ੍ਹੀਂ ਦਿਨੀਂ ਪਾਕਿਸਤਾਨ ਵਿੱਚ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਸ਼ਹਿਬਾਜ ਸ਼ਰੀਫ ਦੀ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਤੇ ਕਈ ਤਰ੍ਹਾਂ ਦੇ ਐਲਾਨ ਵੀ ਕਰ ਰਹੀ ਹੈ।
ਇਨ੍ਹਾਂ ਐਲਾਨਾਂ ‘ਤੇ ਬੋਲਦੇ ਹੋਏ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਵਿੱਚ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਆਖਿਰ ਉਹ ਬੋਲਣਾ ਕੀ ਚਾਹੁੰਦੇ ਹਨ। ਪ੍ਰੈਸ ਕਾਨਫਰੰਸ ਵਿੱਚ ਦੇਸ਼ ਦੀ ਵਿੱਤੀ ਹਾਲਤ ‘ਤ ਚਰਚਾ ਕਰਨ ਤੋਂ ਬਾਅਦ ਰੱਖਿਆ ਮੰਤਰੀ ਖਵਾਜਾ ਆਸਿਫ਼ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਬਿਆਨ ਦਿੰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਜਿੱਥੇ ਬਾਜ਼ਾਰ 8 ਵਜੇ ਬੰਦ ਕਰ ਦਿੱਤੇ ਜਾਂਦੇ ਹਨ, ਉੱਥੇ ਬੱਚਿਆਂ ਦੀ ਗਿਣਤੀ ਘੱਟ ਹੈ। ਉੱਥੇ ਘੱਟ ਬੱਚੇ ਪੈਦਾ ਹੁੰਦਾ ਹਨ।
ਇਹ ਵੀ ਪੜ੍ਹੋ: 10 ਦਿਨਾਂ ‘ਚ Air India ਦੀ ਫਲਾਈਟ ‘ਚ ਦੂਜੀ ਸ਼ਰਮਨਾਕ ਘਟਨਾ, ਯਾਤਰੀ ਨੇ ਔਰਤ ਦੇ ਕੰਬਲ ‘ਤੇ ਕੀਤਾ ਪਿਸ਼ਾਬ
ਦੱਸ ਦੇਈਏ ਕਿ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਮੰਗਲਵਾਰ ਨੂੰ ਊਰਜਾ ਸੰਭਾਲ ਯੋਜਨਾ ਦੇ ਤਹਿਤ ਵੱਖ-ਵੱਖ ਉਪਾਆਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਬਾਜ਼ਾਰਾਂ ਅਤੇ ਮੈਰਿਜ ਹਾਲ ਨੂੰ ਜਲਦੀ ਬੰਦ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਪਾਕਿਸਤਾਨੀ ਕੈਬਨਿਟ ਨੇ ਊਰਜਾ ਬਚਾਉਣ ਤੇ ਆਯਾਤ ਵਾਲੇ ਤੇਲ ‘ਤੇ ਨਿਰਭਰਤਾ ਨੂੰ ਘੱਟ ਕਰਨ ਦੇ ਲਈ ਰਾਸ਼ਟਰੀ ਊਰਜਾ ਸੰਭਾਲ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਰੱਖਿਆ ਮੰਤਰੀ ਖਵਾਜਾ ਆਸਿਫ਼ ਕੈਬਿਨਟ ਦੀ ਬੈਠਕ ਦੇ ਬਾਅਦ ਮੀਡੀਆ ਨੂੰ ਦੱਸਿਆ ਬਾਜ਼ਾਰ ਰਾਤ 8.30 ਵਜੇ ਬੰਦ ਹੋ ਜਾਣਗੇ ਜਦਕਿ ਮੈਰਿਜ ਹਾਲ 10 ਵਜੇ ਬੰਦ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ 60 ਅਰਬ ਰੁਪਏ ਬਚ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: