ਤਾਮਿਲਨਾਡੂ ਵਿੱਚ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ CDS ਬਿਪਿਨ ਰਾਵਤ ਦੇ ਸ਼ਹੀਦ ਹੋਣ ‘ਤੇ ਪਾਕਿਸਤਾਨੀ ਫੌਜ ਵੱਲੋਂ ਦੁੱਖ ਜਤਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ CDS ਬਿਪਿਨ ਰਾਵਤ ਦੀ ਪਤਨੀ ਸਣੇ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ। ਪਾਕਿਸਤਾਨ ਦੇ ਲੋਕਾਂ ਵੱਲੋਂ ਵੀ ਸੀਡੀਐਸ ਬਿਪਿਨ ਰਾਵਤ ਦੇ ਦਿਹਾਂਤ ‘ਤੇ ਸੋਗ ਜਤਾਇਆ ਜਾ ਰਿਹਾ ਹੈ।
ਦਰਅਸਲ, ਪਾਕਿਸਤਾਨੀ ਫੌਜ ਦੇ ਅਧਿਕਾਰਿਕ ਟਵਿੱਟਰ ਹੈਂਡਰ ਤੋਂ ਇੱਕ ਟਵੀਟ ਵੀ ਕੀਤਾ ਗਿਆ ਹੈ। [ਪਾਕਿਸਤਾਨੀ ਫੌਜ ਨੇ ਟਵੀਟ ਕਰਦਿਆਂ ਲਿਖਿਆ,”ਜਨਰਲ ਨਦੀਮ ਰਜ਼ਾ, ਜਨਰਲ ਕਮਰ ਜਾਵੇਦ ਬਾਜਵਾ ਅਤੇ ਸੀਓਏਐਸ ਭਾਰਤ ਵਿੱਚ ਹੋਏ ਹੈਲੀਕਾਪਟਰ ਕ੍ਰੈਸ਼ ਵਿੱਚ ਸੀਡੀਐਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹੋਰਾਂ ਦੀ ਦਿਹਾਂਤ ‘ਤੇ ਸੋਗ ਜਤਾਉਂਦਾ ਹੈ।”
ਇਹ ਵੀ ਪੜ੍ਹੋ: ਸ਼ਹੀਦ ਗੁਰਸੇਵਕ ਸਿੰਘ ਦੇ ਘਰ ਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਸੋਡੀਆ ‘ਚ ਛਾਇਆ ਮਾਤਮ, (ਤਸਵੀਰਾਂ)
ਦੱਸ ਦੇਈਏ ਕਿ ਸੀਡੀਐਸ ਰਾਵਤ ਨੇ ਪਿਛਲੇ ਚਾਰ ਦਹਾਕਿਆਂ ਵਿੱਚ ਦੇਸ਼ ਲਈ ਕਈ ਵੱਡੇ ਆਪਰੇਸ਼ਨਾਂ ਵਿੱਚ ਯੋਗਦਾਨ ਪਾਇਆ ਸੀ । ਉਨ੍ਹਾਂ ਨੇ ਉੱਤਰ-ਪੂਰਬ ਵਿੱਚ ਅੱਤਵਾਦ ਨੂੰ ਘੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ । ਜੂਨ 2015 ਵਿੱਚ ਮਨੀਪੁਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 18 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ 21 ਪੈਰਾ ਕਮਾਂਡੋਜ਼ ਨੇ ਸਰਹੱਦ ਪਾਰ ਕਰ ਕੇ ਮਿਆਂਮਾਰ ਵਿੱਚ ਅੱਤਵਾਦੀ ਸੰਗਠਨ NSCN- ਦੇ ਕਈ ਅੱਤਵਾਦੀਆਂ ਨੂੰ ਢੇਰ ਕੀਤਾ ਸੀ ।
ਵੀਡੀਓ ਲਈ ਕਲਿੱਕ ਕਰੋ -: