Pakistan bans TikTok: ਭਾਰਤ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਪਾਕਿਸਤਾਨ ਨੇ ਚੀਨ ਨੂੰ ਕਰਾਰਾ ਝਟਕਾ ਦਿੱਤਾ ਹੈ। ਆਪਣੇ ਆਪ ਨੂੰ ਚੀਨ ਦਾ ਸਭ ਤੋਂ ਭਰੋਸੇਮੰਦ ਦੋਸਤ ਕਹਿਣ ਵਾਲੇ ਪਾਕਿਸਤਾਨ ਨੇ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਚੀਨੀ ਲੋਕਾਂ ਦਾ ਅੱਗ ਬਬੂਲਾ ਹੋਣਾ ਨਿਸ਼ਚਤ ਹੈ। ਦਰਅਸਲ, ਪਾਕਿਸਤਾਨ ਨੇ ਚੀਨੀ ਸ਼ੌਰਟ ਵੀਡੀਓ ਐਪ TikTok ‘ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਤੋਂ ਬਾਅਦ ਪਾਕਿਸਤਾਨ ਦੁਨੀਆ ਦਾ ਦੂਜਾ ਅਜਿਹਾ ਦੇਸ਼ ਬਣ ਗਿਆ ਹੈ, ਜਿਸਨੇ TikTok ‘ਤੇ ਪਾਬੰਦੀ ਲਗਾਈ ਹੈ। ਹਾਲਾਂਕਿ, ਅਮਰੀਕਾ ਨੇ ਵੀ TikTok ‘ਤੇ ਪਾਬੰਦੀ ਲਗਾਈ ਹੋਈ ਹੈ। ਪਾਕਿਸਤਾਨੀ ਸਰਕਾਰ ਨੇ TikTok ਨੂੰ ਸੱਭਿਆਚਾਰ ਲਈ ਖਤਰਾ ਦੱਸਿਆ ਹੈ। ਪਾਕਿਸਤਾਨ ਵੱਲੋਂ TikTok ‘ਤੇ ਪਾਬੰਦੀ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ TikTok ਨਾਲ ਦੇਸ਼ ਵਿੱਚ ਅਸ਼ਲੀਲਤਾ ਫੈਲ ਰਹੀ ਹੈ।
ਦਰਅਸਲ, ਪਾਕਿਸਤਾਨ ਦੂਰਸੰਚਾਰ ਅਥਾਰਟੀ (PTA) ਨੇ ਸ਼ੁੱਕਰਵਾਰ ਨੂੰ ਚੀਨੀ ਐਪ TikTok ਨੂੰ ਬਲਾਕ ਕਰਦਿਆਂ ਕਿਹਾ ਕਿ ਦੇਸ਼ ਵਿੱਚ TikTok ਐਪ ਰਾਹੀਂ ਵੱਡੇ ਪੱਧਰ ‘ਤੇ ਅਸ਼ਲੀਲਤਾ ਫੈਲ ਰਹੀ ਸੀ। TikTok ਪਲੇਟਫਾਰਮ ਦੇ ਕੰਟੇਂਟ ਨਾਲ ਸਮਾਜ ਅਤੇ ਖ਼ਾਸਕਰ ਨੌਜਵਾਨਾਂ ‘ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ। ਕਈ ਵਾਰ TikTok ਨੂੰ ਅਨੈਤਿਕ ਤੇ ਅਸ਼ਲੀਲ ਸਮੱਗਰੀ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦੇ ਬਾਵਜੂਦ ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਲਈ TikTok ‘ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ। ਪਾਕਿਸਤਾਨ ਦੂਰਸੰਚਾਰ ਅਥਾਰਟੀ ਨੇ ਕਿਹਾ ਕਿ ਜੇ TikTok ਆਪਣੇ ਵਿਵਹਾਰ ਵਿੱਚ ਸੁਧਾਰ ਲਿਆਏਗਾ ਤਾਂ ਅਸੀਂ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰ ਸਕਦੇ ਹਾਂ।
TikTok ਦੀ ਸਫ਼ਾਈ
ਪਾਕਿਸਤਾਨੀ ਨਿਊਜ਼ ਚੈਨਲ ਅਨੁਸਾਰ ਇਸ ਮਾਮਲੇ ਵਿੱਚ ਪਾਕਿਸਤਾਨੀ ਸਰਕਾਰ ਵੱਲੋਂ TikTok ਨੂੰ ਜੁਲਾਈ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਸੀ । ਪਰ TikTok ਵੱਲੋਂ ਸਰਕਾਰ ਦੀਆਂ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਕੋਈ ਉਚਿਤ ਕਦਮ ਨਹੀਂ ਚੁੱਕੇ ਗਏ । ਇਸ ਕਾਰਨ ਸਰਕਾਰ ਨੇ TikTok ‘ਨੂੰ ਬਲਾਕ ਕਰ ਦਿੱਤਾ ਹੈ। ਇਮਰਾਨ ਖਾਨ ਨੂੰ TikTok ਨਾਲ ਡਾਟਾ ਸਿਕਿਓਰਿਟੀ ਨਹੀਂ ਬਲਕਿ ਅਸ਼ਲੀਲਤਾ ਨੂੰ ਲੈ ਕੇ ਸਮੱਸਿਆਵਾਂ ਸਨ। ਇਸ ਕਰਕੇ ਉਹ ਲੰਬੇ ਸਮੇਂ ਤੋਂ ਇਸਦੀ ਪਾਬੰਦੀ ‘ਤੇ ਵਿਚਾਰ ਕਰ ਰਹੇ ਸਨ। ਇਸ ਮਾਮਲੇ ‘ਤੇ TikTok ਨੇ ਸਪੱਸ਼ਟ ਕੀਤਾ ਹੈ ਕਿ ਸਾਲ 2019 ਦੀ ਦੂਜੀ ਤਿਮਾਹੀ ਵਿੱਚ ਪਾਕਿਸਤਾਨੀ TikTok ਪਲੇਟਫਾਰਮ ਤੋਂ ਲਗਭਗ 37 ਲੱਖ ਅਜਿਹੇ ਵੀਡੀਓ ਹਟਾ ਦਿੱਤੇ ਗਏ ਸਨ ਜੋ ਨਿਯਮਾਂ ਦੀ ਉਲੰਘਣਾ ਕਰਦੇ ਸਨ।