pakistan concocts charges against: ਭਾਰਤ ਵਿਰੁੱਧ ਪਾਕਿਸਤਾਨ ਦੀਆ ਬੇਬੁਨਿਆਦ ਹਰਕਤਾਂ ਦਾ ਇੱਕ ਹੋਰ ਖ਼ਾਸ ਨਮੂਨਾ ਦੇਖਿਆ ਗਿਆ ਹੈ। ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਕਰਮਚਾਰੀਆਂ ਖਿਲਾਫ ਦਰਜ ਕੀਤੀ ਗਈ ਐਫਆਈਆਰ ਵਿੱਚ ਕੋਈ ਵਿਸਥਾਰ ਨਹੀਂ ਹੈ। ਜਿਸ ਰਾਹਗੀਰ ਦੇ ਕਾਰ ਹੇਠਾਂ ਆਉਣ ਦਾ ਇਲਜ਼ਾਮ ਹੈ, ਉਸ ਕਥਿਤ ਪੀੜਤ ਦਾ ਨਾਮ ਵੀ ਐਫਆਈਆਰ ਵਿੱਚ ਨਹੀਂ ਲਿਖਿਆ ਗਿਆ ਹੈ। ਸੋਮਵਾਰ ਨੂੰ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨਾਲ ਜੁੜੇ ਦੋ ਸੀਆਈਐਸਐਫ ਕਰਮਚਾਰੀ ਅਚਾਨਕ ਲਾਪਤਾ ਹੋ ਗਏ। ਬਾਅਦ ਵਿੱਚ ਪਤਾ ਲੱਗਿਆ ਕਿ ਦੋਵਾਂ ਨੂੰ ਉਥੋਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਸ ਖ਼ਬਰ ਤੋਂ ਬਾਅਦ ਭਾਰਤੀ ਅਧਿਕਾਰੀ ਹਰਕਤ ਵਿੱਚ ਆਏ, ਜਿਸ ਤੋਂ ਬਾਅਦ ਦੋਵੇਂ ਅਫਸਰਾਂ ਨੂੰ ਰਿਹਾ ਕਰ ਦਿੱਤਾ ਗਿਆ। ਹਾਲਾਂਕਿ, ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ। ਐਫਆਈਆਰ ਵਿੱਚ ਜਾਅਲੀ ਕਰੰਸੀ ਰੱਖਣ ਅਤੇ ਹਿੱਟ ਐਂਡ ਰਨ ਦਾ ਦੋਸ਼ ਲਗਾਇਆ ਗਿਆ ਸੀ। ਬਾਅਦ ਵਿੱਚ ਵੀਏਨਾ ਸਮਝੌਤੇ ਤਹਿਤ ਕੇਸ ਬੰਦ ਕਰ ਦਿੱਤਾ ਗਿਆ। ਪਰ ਬੇਬੁਨਿਆਦ ਐਫਆਈਆਰ ਦੇ ਕਾਰਨ ਪਾਕਿਸਤਾਨ ਦੇ ਇਰਾਦੇ ਫਿਰ ਸਪੱਸ਼ਟ ਤੌਰ ਤੇ ਸਾਹਮਣੇ ਆ ਗਏ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਇਹ ਐਫਆਈਆਰ 15 ਜੂਨ ਨੂੰ ਦੁਪਹਿਰ 2.05 ਵਜੇ ਭਾਰਤੀ ਹਾਈ ਕਮਿਸ਼ਨ ਦੇ ਦੋਵਾਂ ਕਰਮਚਾਰੀਆਂ ਖ਼ਿਲਾਫ਼ ਦਰਜ ਕੀਤੀ ਗਈ ਸੀ। ਯਾਨੀ ਦੋਵਾਂ ਦੇ ਲਾਪਤਾ ਹੋਣ ਤੋਂ 6 ਘੰਟੇ ਬਾਅਦ ਐਫਆਈਆਰ ਲਿਖੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਇੱਥੋਂ ਤੱਕ ਕਿ ਮੁੱਢਲੀ ਜਾਣਕਾਰੀ ਨੂੰ ਵੀ ਇਸ ਐਫਆਈਆਰ ਵਿੱਚ ਸ਼ਾਮਿਲ ਨਹੀਂ ਕੀਤੀ ਗਈ ਹੈ। ਜਿਸ ਯਾਤਰੀ ‘ਤੇ ਗੱਡੀ ਚੜਾਉਣ ਦਾ ਦੋਸ਼ ਹੈ, ਉਸ ਦਾ ਨਾਮ ਵੀ ਐਫਆਈਆਰ ‘ਚ ਨਹੀਂ ਹੈ। ਨਾ ਹੀ ਕੋਈ ਗਵਾਹ ਹੈ, ਅਤੇ ਇੱਥੋਂ ਤੱਕ ਕਿ ਕਿਸ ਹਸਪਤਾਲ ਵਿੱਚ ਜ਼ਖਮੀ ਰਾਹਗੀਰ ਨੂੰ ਲਿਜਾਇਆ ਗਿਆ, ਇਹ ਵੀ ਨਹੀਂ ਲਿਖਿਆ ਹੈ। ਭਾਰਤੀ ਹਾਈ ਕਮਿਸ਼ਨ ਦੇ ਕਰਮਚਾਰੀਆਂ ‘ਤੇ ਐਫਆਈਆਰ ਵਿੱਚ ਲਗਾਏ ਗਏ ਦੋਸ਼ਾਂ ਅਨੁਸਾਰ, “ਇੱਕ ਕਾਲੀ BMW ਕਾਰ ਘਟਨਾ ਵਾਲੀ ਥਾਂ’ ਤੇ ਮੌਜੂਦ ਸੀ, ਜਿੱਥੇ ਦੋ ਚਸ਼ਮਦੀਦ ਗਵਾਹਾਂ ਨੇ ਕਿਹਾ ਕਿ ਕਾਰ ਨੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਕਾਰ ਉਸ ਵਿਅਕਤੀ ਦੇ ਉਪਰ ਚੜਾ ਦਿੱਤੀ ਗਈ ਸੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।”
ਹਾਲਾਂਕਿ, ਵੀਏਨਾ ਸੰਧੀ ਦੇ ਤਹਿਤ ਕੇਸ ਬੰਦ ਕਰ ਦਿੱਤਾ ਗਿਆ ਹੈ ਅਤੇ ਦੋਵੇਂ ਕਰਮਚਾਰੀ ਸੁਰੱਖਿਅਤ ਢੰਗ ਨਾਲ ਹਾਈ ਕਮਿਸ਼ਨ ਵਾਪਿਸ ਆ ਗਏ ਹਨ। ਪਰ ਬੇਬੁਨਿਆਦ ਤੱਥਾਂ ‘ਤੇ ਭਾਰਤੀ ਹਾਈ ਕਮਿਸ਼ਨ ਨਾਲ ਜੁੜੇ ਲੋਕਾਂ ਨੂੰ ਪ੍ਰੇਸ਼ਾਨ ਕਰਦਿਆਂ, ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੀ ਹਕੀਕਤ ਦੀ ਮਿਸਾਲ ਪੇਸ਼ ਕੀਤੀ ਹੈ। ਇੰਨਾ ਹੀ ਨਹੀਂ, ਹਾਈ ਕਮਿਸ਼ਨ ‘ਚ ਵਾਪਿਸ ਪਰਤੇ ਕਰਮਚਾਰੀਆਂ ਨਾਲ ਕੁੱਟਮਾਰ ਦੀ ਵੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ BMW ਕਾਰ ਨੂੰ ਵੀ ਨੁਕਸਾਨ ਪਹੁੰਚਿਆ ਹੈ।