Pakistan envoy raises concern: ਪਾਕਿਸਤਾਨ ਦੇ ਰਾਜਦੂਤ ਵੱਲੋਂ ਸ੍ਰੀਲੰਕਾ ਵਿੱਚ ਬੁਰਕਾ ਪਾਉਣ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਦੀ ਅਲੋਚਨਾ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਨਾਂ ‘ਤੇ ਅਜਿਹੇ ਵੰਡਵਾਦੀ ਕਦਮ ਨਾ ਸਿਰਫ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਗੇ, ਬਲਕਿ ਦੀਪ ਰਾਸ਼ਟਰ ਵਿੱਚ ਘੱਟ ਗਿਣਤੀਆਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਬਾਰੇ ਵਿਆਪਕ ਚਿੰਤਾਵਾਂ ਨੂੰ ਵੀ ਮਜ਼ਬੂਤ ਕਰਨਗੇ । ਸ਼੍ਰੀਲੰਕਾ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਾਦ ਖੱਟਕ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਤਿੰਨ ਦਿਨ ਪਹਿਲਾਂ ਸ੍ਰੀਲੰਕਾ ਦੇ ਜਨਤਕ ਸੁਰੱਖਿਆ ਮੰਤਰੀ ਸਰਤ ਵੀਰਾਸੇਖਰਾ ਨੇ ਬੁਰਕਾ ਪਾਉਣ ‘ਤੇ ਪਾਬੰਦੀ ਨੂੰ ਲੈ ਕੇ ਮਹੱਤਵਪੂਰਨ ਕਦਮ ਚੁੱਕਿਆ ਹੈ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕੈਬਨਿਟ ਮੰਤਰੀਆਂ ਤੋਂ ਬੁਰਕੇ ‘ਤੇ ਪਾਬੰਦੀ ਲਗਾਉਣ ਲਈ ਪ੍ਰਵਾਨਗੀ ਦੇਣ ਦੀ ਮੰਗ ਲਈ ਸ਼ੁੱਕਰਵਾਰ ਨੂੰ ਇੱਕ ਪੱਤਰ ‘ਤੇ ਹਸਤਾਖਰ ਕੀਤੇ।
ਸ੍ਰੀਲੰਕਾ ਵੱਲੋਂ ਬੁਰਕਾ ਅਤੇ ਚਿਹਰੇ ਢਕਣ ਵਾਲੇ ਹੋਰ ਕੱਪੜਿਆਂ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਨੂੰ ਟਵਿੱਟਰ ‘ਤੇ ਲਿਖਦਿਆਂ ਖੱਟਕ ਨੇ ਕਿਹਾ, ‘ਨਕਾਬ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਸ੍ਰੀਲੰਕਾ ਦੇ ਮੁਸਲਮਾਨਾਂ ਅਤੇ ਵਿਸ਼ਵ ਭਰ ਦੇ ਆਮ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਜੋਂ ਕੰਮ ਕਰੇਗੀ।’
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਸਵਿਟਜ਼ਰਲੈਂਡ ਦੇ ਲੋਕਾਂ ਨੇ ਦੇਸ਼ ਵਿੱਚ ਕੁਝ ਮੁਸਲਿਮ ਔਰਤਾਂ ਦੇ ਹਿਜਾਬ ਅਤੇ ਬੁਰਕੇ ਨਾਲ ਚਿਹਰਾ ਢਕਣ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਵਰਤੇ ਜਾਣ ਵਾਲੇ ਨਕਾਬਾਂ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਨੂੰ ਕੁਝ ਛੂਟਾਂ ਨਾਲ ਮਨਜ਼ੂਰੀ ਦੇ ਦਿੱਤੀ। ਇਸ ਪ੍ਰਸਤਾਵ ਨਾਲ ਵੋਟ ਦੇ ਦੌਰਾਨ ਮਨਜ਼ੂਰੀ ਮਿਲਣ ਤੋਂ ਬਾਅਦ ਰੈਸਟੋਰੈਂਟਾਂ, ਖੇਡ ਦੇ ਮੈਦਾਨਾਂ, ਜਨਤਕ ਆਵਾਜਾਈ ਦੇ ਢੰਗਾਂ ਜਾਂ ਸੜਕਾਂ ‘ਤੇ ਚੱਲਦੇ ਸਮੇਂ ਚਿਹਰੇ ਨੂੰ ਢਕਣ ‘ਤੇ ਪਾਬੰਦੀ ਲੱਗ ਜਾਵੇਗੀ। ਹਾਲਾਂਕਿ, ਧਾਰਮਿਕ ਸਥਾਨਾਂ ‘ਤੇ ਜਾਂਦੇ ਸਮੇਂ ਚਿਹਰਾ ਢਕਣ ਤੇ ਸਿਹਤ ਕਾਰਨਾਂ ਕਰ ਕੇ ਜਿਵੇਂ ਕਿ ਕੋਵਿਡ-19 ਤੋਂ ਬਚਾਅ ਦੌਰਾਨ ਮਾਸਕ ਪਾਉਣ ‘ਤੇ ਛੋਟ ਮਿਲੇਗੀ। ਸਵਿਟਜ਼ਰਲੈਂਡ ਦੇ ਇਸ ਫੈਸਲੇ ਨਾਲ ਦੁਨੀਆ ਵਿੱਚ ਉਸਦੀ ਮੁਸਲਿਮ ਵਿਰੋਧੀ ਅਕਸ ਬਣ ਰਹੀ ਹੈ। ਫਰਾਂਸ ਤੋਂ ਬਾਅਦ ਹੁਣ ਸਵਿਟਜ਼ਰਲੈਂਡ ਮੁਸਲਿਮ ਸਮਰਥਕਾਂ ਦੇ ਨਿਸ਼ਾਨੇ ‘ਤੇ ਆ ਗਿਆ ਹੈ।
ਇਹ ਵੀ ਦੇਖੋ: ਇਸ Punjabi ਕੋਲ ਹੈ Maharaja Ranjit Singh ਦਾ ਅਨਮੋਲ ਖਜ਼ਾਨਾ, ਹੈ ਕੋਈ ਕਦਰਦਾਨ ਜੋ ਸਾਂਭ ਸਕੇ