ਪਾਕਿਸਤਾਨ ਵਿੱਚ ਮਹਿੰਗਾਈ ਵਧਣ ਕਾਰਨ ਆਮ ਲੋਕਾਂ ਦਾ ਜਿਓਣਾ ਮੁਸ਼ਕਿਲ ਹੋ ਗਿਆ ਹੈ । ਪਿਛਲੇ ਇੱਕ ਸਾਲ ਵਿੱਚ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਦੇਖਣ ਨੂੰ ਮਿਲ ਰਹੀ ਹੈ। ਇਹ ਹਾਲ ਪਾਕਿਸਤਾਨ ਦੇ ਸ਼ਹਿਰਾਂ ਵਿੱਚ ਹੀ ਨਹੀਂ ਬਲਕਿ ਪਿੰਡਾਂ ਵਿੱਚ ਵੀ ਰੋਜ਼ਮਰ੍ਹਾ ਦੀਆਂ ਚੀਜ਼ਾਂ ਵਿੱਚ ਅਥਾਹ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਆਲਮ ਇਹ ਹੈ ਕਿ ਪਾਕਿਸਤਾਨ ਦੇ ਲੋਕਾਂ ਲਈ ਚਾਹ ਦਾ ਸੁਆਦ ਫਿੱਕਾ ਪੈ ਗਿਆ ਹੈ। ਜੇ ਪਾਕਿਸਤਾਨ ਚਾਹੁੰਦਾ ਤਾਂ ਉਸ ਨੂੰ ਭਾਰਤ ਤੋਂ ਸਸਤੀ ਕੀਮਤ ‘ਤੇ ਖੰਡ ਮਿਲ ਜਾਣੀ ਸੀ ਪਰ ਉਸਨੇ ਇਸ ਸਾਲ ਭਾਰਤ ਨਾਲ ਆਯਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਵਿੱਚ ਚਾਹ ਨੇ ਲੋਕਾਂ ਦਾ ਸੁਆਦ ਖਰਾਬ ਕਰ ਦਿੱਤਾ ਹੈ । ਇੱਥੇ ਇੱਕ ਕੱਪ ਚਾਹ ਦੀ ਕੀਮਤ 40 ਰੁਪਏ ਹੋ ਚੁੱਕੀ ਹੈ। ਪਾਕਿਸਤਾਨੀ ਅਖ਼ਬਾਰ ਨਾਲ ਗੱਲਬਾਤ ਵਿੱਚ ਇੱਕ ਚਾਹਵਾਲੇ ਨੇ ਦੱਸਿਆ ਕਿ ਪਹਿਲਾਂ ਇੱਕ ਕੱਪ ਚਾਹ ਦੀ ਕੀਮਤ 30 ਰੁਪਏ ਸੀ, ਜੋ ਹੁਣ ਵੱਧ ਕੇ 40 ਰੁਪਏ ਹੋ ਗਈ ਹੈ। ਹਾਲ ਹੀ ਵਿੱਚ ਇੱਕ ਵਾਰ ਫਿਰ ਚਾਹ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਚਾਹ ਦੀਆਂ ਪੱਤੀਆਂ, ਚਾਹ ਦੀਆਂ ਥੈਲੀਆਂ, ਦੁੱਧ, ਖੰਡ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਚਾਹ ਦੀ ਕੀਮਤ ਵਿੱਚ 35 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਗੌਰਤਲਬ ਹੈ ਕਿ ਚਾਹ ਦੀ ਕੀਮਤਾਂ ਵਿੱਚ ਵਾਧੇ ਦਾ ਸਭ ਤੋਂ ਵੱਧ ਨਕਾਰਾਤਮਕ ਅਸਰ ਛੋਟੀਆਂ ਚਾਹ ਵਾਲੀਆਂ ਦੁਕਾਨਾਂ ਦੇ ਵਪਾਰ ‘ਤੇ ਪਿਆ ਹੈ ਕਿਉਂਕਿ ਬਹੁਤ ਸਾਰੇ ਨਿਯਮਤ ਗਾਹਕਾਂ ਨੇ ਚਾਰ ਜਾਂ ਤਿੰਨ ਕੱਪ ਦੀ ਬਜਾਏ ਤਿੰਨ ਜਾਂ ਦੋ ਕੱਪ ਪੀਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਲੋਕ ਹਨ ਜੋ ਮਹਿੰਗਾਈ ਕਾਰਨ ਚਾਹ ਨੂੰ ਪੂਰੀ ਤਰ੍ਹਾਂ ਛੱਡਣ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ: ਵਰੁਣ ਗਾਂਧੀ ਨੇ ਸਾਬਕਾ PM ਵਾਜਪਾਈ ਦੀ ਵੀਡੀਓ ਸਾਂਝੀ ਕਰ ਕਿਸਾਨਾਂ ਦੇ ਮੁੱਦੇ ‘ਤੇ ਘੇਰੀ ਮੋਦੀ ਸਰਕਾਰ
ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨੀ ਸਰਕਾਰ ਦੀ ਜ਼ਿੱਦ ਕਾਰਨ ਇਸ ਦੇਸ਼ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੁਝ ਸਮਾਂ ਪਹਿਲਾਂ, ਟ੍ਰੇਡਿੰਗ ਕਾਰਪੋਰੇਸ਼ਨ ਆਫ਼ ਪਾਕਿਸਤਾਨ ਵੱਲੋਂ ਆਯਾਤ ਕੀਤੀ ਗਈ 28,760 ਮੀਟ੍ਰਿਕ ਟਨ ਖੰਡ ਦੀ ਖੇਪ ਪਾਕਿਸਤਾਨ ਪਹੁੰਚ ਗਈ ਹੈ। ਇਸ ਖੰਡ ਦੇ ਲਈ ਪਾਕਿਸਤਾਨ ਨੇ ਲਗਭਗ 110 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਭੁਗਤਾਨ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਜਦੋਂ ਟੀਸੀਪੀ ਨੇ ਇੱਕ ਲੱਖ ਟਨ ਖੰਡ ਆਯਾਤ ਕੀਤੀ ਸੀ, ਉਦੋਂ ਇਸਦੀ ਕੀਮਤ ਲਗਭਗ 90 ਰੁਪਏ ਪ੍ਰਤੀ ਕਿਲੋ ਸੀ।