ਭਾਰਤ ਵਿੱਚ ਮੁਸਲਮਾਨਾਂ ਨੂੰ ਲੈ ਕੇ ਨਫਰਤ ਫੈਲਾ ਰਹੇ ਪਾਕਿਸਤਾਨ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਈਸ਼ਨਿੰਦਾ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਾਕਿਸਤਾਨੀ ਕੱਟੜਪੰਥੀਆਂ ਨੇ ਇਸ ਵਿਅਕਤੀ ‘ਤੇ ਕੁਰਾਨ ਦੇ ਪੰਨਿਆਂ ਨੂੰ ਫਾੜਨ ਦਾ ਦੋਸ਼ ਲਗਾਇਆ ਸੀ। ਇਸ ਵਹਿਸ਼ੀਆਨਾ ਘਟਨਾ ਦੇ ਸਮੇਂ ਇਮਰਾਨ ਖਾਨ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ । ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਇੱਕ ਵਿਅਕਤੀ ਨੂੰ ਵੀ ਈਸ਼ਨਿੰਦਾ ਦੇ ਦੋਸ਼ ਵਿੱਚ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪਵਿੱਤਰ ਕੁਰਾਨ ਦੀ ਬੇਅਦਬੀ ਕਰਨ ਲਈ ਭੀੜ ਵੱਲੋਂ ਇੱਕ ਵਿਅਕਤੀ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਜਦੋਂ ਸਥਾਨਕ ਪੁਲਿਸ ਵੱਲੋਂ ਮੁਲਜ਼ਮ ਨੂੰ ਖਾਨੇਵਾਲ ਜ਼ਿਲ੍ਹੇ ਦੇ ਮੀਆਂ ਚੰਨੂ ਥਾਣੇ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਤਾਂ ਉੱਥੇ ਭੀੜ ਮੌਜੂਦ ਸੀ। ਜਿਸ ਤੋਂ ਬਾਅਦ ਭੀੜ ਨੇ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ, ਉੱਥੇ ਹੀ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਨੂੰ ਜੰਗਲ ਡੇਰਾ ਪਿੰਡ ਵਿੱਚ ਵਾਪਰੀ, ਜਿੱਥੇ ਸੈਂਕੜੇ ਸਥਾਨਕ ਲੋਕ ਮਗਰੀਬ ਦੀ ਨਮਾਜ਼ ਤੋਂ ਬਾਅਦ ਇਕੱਠੇ ਹੋਏ ਸਨ। ਇਸ ਦੌਰਾਨ ਇੱਕ ਵਿਅਕਤੀ ਨੇ ਪਵਿੱਤਰ ਕੁਰਾਨ ਦੇ ਕੁਝ ਪੰਨੇ ਪਾੜ ਦਿੱਤੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਹਿਲਾਂ ਉਸ ਨੂੰ ਦਰੱਖਤ ‘ਤੇ ਲਟਕਾ ਦਿੱਤਾ ਅਤੇ ਫਿਰ ਉਸ ਨੂੰ ਇੱਟਾਂ ਨਾਲ ਉਦੋਂ ਤੱਕ ਮਾਰਿਆ ਗਿਆ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ।
ਦੱਸ ਦੇਈਏ ਕਿ ਨਾਗਰਿਕਾਂ ਦੇ ਜੱਜ, ਜਿਊਰੀ ਅਤੇ ਜੱਲਾਦ ਬਣਨ ਦੀ ਇਹ ਪਹਿਲੀ ਘਟਨਾ ਨਹੀਂ ਹੈ। ਰਿਪੋਰਟਾਂ ਅਨੁਸਾਰ ਪਿਛਲੇ ਸਾਲ ਨਵੰਬਰ ਵਿੱਚ ਭੀੜ ਨੇ ਖੈਬਰ ਪਖਤੂਨਖਵਾ ਦੇ ਚਾਰਸਦਾ ਜ਼ਿਲ੍ਹੇ ਵਿੱਚ ਇੱਕ ਪੁਲਿਸ ਸਟੇਸ਼ਨ ਵਿੱਚ ਭੰਨਤੋੜ ਕੀਤੀ ਸੀ ਅਤੇ ਉਸਨੂੰ ਅੱਗ ਲਗਾ ਦਿੱਤੀ ਸੀ, ਕਿਉਂਕਿ ਅਧਿਕਾਰੀਆਂ ਨੇ ਪਵਿੱਤਰ ਕੁਰਾਨ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਪਹਿਲਾਂ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: