Pakistan news channel Dawn hacked: ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਮੁੱਖ ਮੀਡੀਆ ਹਾਊਸ ਡਾਨ ਨਿਊਜ਼ ਦੇ ਨਿਊਜ਼ ਚੈਨਲ ਦੇ ਸਿਸਟਮ ਨੂੰ ਕਿਸੇ ਨੇ ਐਤਵਾਰ ਦੁਪਹਿਰ ਨੂੰ ਹੈਕ ਕਰ ਲਿਆ। ਮਿਲੀ ਜਾਣਕਾਰੀ ਦੇ ਅਨੁਸਾਰ ਡਾਨ ਨਿਊਜ਼ ਚੈਨਲ ਆਮ ਵਾਂਗ ਪ੍ਰਸਾਰਿਤ ਕਰ ਰਿਹਾ ਸੀ, ਤਦ ਇੱਕ ਦਮ ਵਿਚਾਲੇ ਪ੍ਰਸਾਰਣ ਬੰਦ ਹੋ ਗਿਆ ਅਤੇ ਭਾਰਤੀ ਝੰਡਾ ਦਿਖਾਈ ਦੇਣ ਲੱਗਾ । ਇਸ ਤਿਰੰਗੇ ਨਾਲ Happy Independence Day ਦਾ ਸੰਦੇਸ਼ ਵੀ ਲਿਖਿਆ ਹੋਇਆ ਸੀ। ਇਸ ਪੂਰੀ ਘਟਨਾ ਦੀਆਂ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਪਾਕਿਸਤਾਨੀ ਮੀਡੀਆ ਅਨੁਸਾਰ ਇਸ ਹੈਕਿੰਗ ਪਿੱਛੇ ਭਾਰਤੀ ਹੈਕਰਸ ਦਾ ਹੱਥ ਹੋ ਸਕਦਾ ਹੈ । ਡੌਨ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੂਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ 3,30 ਵਜੇ ਦੇ ਆਸ-ਪਾਸ ਪਾਕਿਸਤਾਨ ਦੇ ਡਾਨ ਨਿਊਜ਼ ਚੈਨਲ ‘ਤੇ ਇਸ਼ਤਿਹਾਰ ਦਾ ਪ੍ਰਸਾਰਣ ਹੋ ਰਿਹਾ ਸੀ। ਉਸੇ ਸਮੇਂ ਟੈਲੀਵਿਜ਼ਨ ਦੇ ਪਰਦੇ ‘ਤੇ ਅਚਾਨਕ ਤਿਰੰਗਾ ਲਹਿਰਾਉਣਾ ਸ਼ੁਰੂ ਹੋ ਗਿਆ, ਜਿਸ ‘ਤੇ Happy Independence Day ਦਾ ਸੰਦੇਸ਼ ਵੀ ਲਿਖਿਆ ਗਿਆ ਸੀ। ਡੌਨ ਨਿਊਜ਼ ਨੇ ਦੱਸਿਆ ਕਿ ਇਸ ਹੈਕਿੰਗ ਤੋਂ ਬਾਅਦ ਸਾਰੇ ਟੈਕਨੀਸ਼ੀਅਨਾਂ ਨੇ ਕੁਝ ਮਿੰਟਾਂ ਵਿੱਚ ਸਥਿਤੀ ‘ਤੇ ਕਾਬੂ ਪਾ ਲਿਆ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ।
ਦੱਸ ਦੇਈਏ ਕਿ ਹੁਣ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਚੈਨਲ ‘ਤੇ ਇਹ ਵੀਡੀਓ ਕਿੰਨੇ ਸਮੇਂ ਤੱਕ ਪ੍ਰਸਾਰਿਤ ਹੁੰਦੀ ਰਹੀ। ਇਸ ਵਿਚਾਲੇ ਡਾਨ ਨਿਊਜ਼ ਨੇ ਉਰਦੂ ਵਿੱਚ ਟਵੀਟ ਕਰ ਰਿਹਾ ਹੈ ਕਿ ਡੌਨ ਪ੍ਰਸ਼ਾਸਨ ਨੇ ਮਾਮਲੇ ਦੀ ਤੱਤਕਾਲ ਜਾਂਚ ਦੇ ਆਦੇਸ਼ ਦਿੱਤੇ ਹਨ। ਡਾਨ ਨੇ ਲਿੱਖਿਆ ਕਿ ਡੌਨ ਨਿਊਜ਼ ਨੇ ਆਪਣੀ ਸਕ੍ਰੀਨ ‘ਤੇ ਭਾਰਤੀ ਝੰਡੇ ਅਤੇ ਹੈਪੀ ਇੰਡੀਪੈਂਡੇਂਸ ਡੇਅ ਟੈਕਸਟ ਦੇ ਅਚਾਨਕ ਪ੍ਰਸਾਰਣ ਦੀ ਜਾਂਚ ਕਰ ਰਿਹਾ ਹੈ। ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਖਰੀ ਫੈਸਲੇ ‘ਤੇ ਪਹੁੰਚਦੇ ਹੀ ਆਪਣੇ ਦਰਸ਼ਕਾਂ ਨੂੰ ਸੂਚਿਤ ਕਰੇਗੀ