Pakistan rejects PM Modi remarks: ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੋਣ ਦੀ ਗੱਲ ਸਵੀਕਾਰੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਿੱਠ ਥਪਥਪਾਯੀ ਤੇ ਕਿਹਾ ਕਿ ਪੁਲਵਾਮਾ ਹਮਲਾ ਉਨ੍ਹਾਂ ਲਈ ਵੱਡੀ ਪ੍ਰਾਪਤੀ ਹੈ । ਫਵਾਦ ਚੌਧਰੀ ਦੇ ਕਬੂਲਨਾਮੇ ਦੇ ਨਾਲ ਹੀ ਭਾਰਤ ਸਰਕਾਰ ਨੂੰ ਪਾਕਿਸਤਾਨ ‘ਤੇ ਹਮਲਾਵਰ ਹੋਣ ਦਾ ਮੌਕਾ ਮਿਲਿਆ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੁਜਰਾਤ ਵਿੱਚ ਇੱਕ ਸਮਾਗਮ ਵਿੱਚ ਪਾਕਿਸਤਾਨ ਦੇ ਕਬੂਲਨਾਮੇ ਦਾ ਜ਼ਿਕਰ ਕੀਤਾ। ਉੱਥੇ ਹੀ ਹੁਣ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਖਾਰਜ ਕਰ ਦਿੱਤਾ ਹੈ।
ਪੀਐਮ ਮੋਦੀ ਦੇ ਬਿਆਨ ਨੂੰ ਰੱਦ ਕਰਦਿਆਂ ਪਾਕਿਸਤਾਨ ਹੁਣ ਆਪਣਾ ਸਨਮਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਇਸ ਦੇ ਮੰਤਰੀ ਨੇ ਪੁਲਵਾਮਾ ‘ਤੇ ਉਸਦੀ ਪੋਲ ਖੋਲ੍ਹ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਹਿਦ ਹਾਫਿਜ਼ ਚੌਧਰੀ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਦੇ ਹੱਥ ਹੋਣ ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ । ਬੁਲਾਰੇ ਨੇ ਕਿਹਾ ਕਿ ਸਾਡੇ ਮੰਤਰੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਗਿਆ ਸੀ। ਉਨ੍ਹਾਂ ਨੇ 26 ਫਰਵਰੀ 2019 ਦੀ ਘਟਨਾ ਦਾ ਜ਼ਿਕਰ ਕੀਤਾ ਸੀ। ਦਰਅਸਲ, ਸਰਦਾਰ ਵੱਲਭਭਾਈ ਪਟੇਲ ਦੀ 145ਵੀਂ ਜਯੰਤੀ ਦੇ ਮੌਕੇ ‘ਤੇ ਦੇਸ਼ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਵਿੱਚ ਜਵਾਨਾਂ ਦੀ ਕੁਰਬਾਨੀ ‘ਤੇ ਸਵਾਲ ਚੁੱਕਣ ਵਾਲੇ ਲੋਕਾਂ ‘ਤੇ ਨਿਸ਼ਾਨਾ ਸਾਧਿਆ ।
ਦਰਅਸਲ, ਪੁਲਵਾਮਾ ਹਮਲੇ ਨੂੰ ਲੈ ਕੇ ਫਵਾਦ ਚੌਧਰੀ ਦੇ ਕਬੂਲਨਾਮੇ ਤੋਂ ਬਾਅਦ ਪੀਐਮ ਮੋਦੀ ਨੇ ਪਹਿਲੀ ਵਾਰ ਆਪਣੀ ਪ੍ਰਤੀਕ੍ਰਿਆ ਦਿੱਤੀ । ਪ੍ਰਧਾਨਮੰਤਰੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਜਵਾਨਾਂ ਦੇ ਸ਼ਹੀਦ ਹੋਣ ‘ਤੇ ਵੀ ਕੁਝ ਲੋਕ ਰਾਜਨੀਤੀ ਵਿੱਚ ਲੱਗੇ ਹੋਏ ਸਨ । ਦੇਸ਼ ਅਜਿਹੇ ਲੋਕਾਂ ਨੂੰ ਭੁੱਲ ਨਹੀਂ ਸਕਦਾ । ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਉਹ ਅਸ਼ਲੀਲ ਗੱਲਾਂ ਸੁਣਦਿਆਂ ਸਾਰੇ ਦੋਸ਼ਾਂ ਦਾ ਸਾਹਮਣਾ ਕਰਦੇ ਰਹੇ । ਮੇਰੇ ਦਿਲ ‘ਤੇ ਡੂੰਘਾ ਜ਼ਖ਼ਮ ਸੀ, ਪਰ ਪਿਛਲੇ ਦਿਨੀਂ ਜਿਸ ਤਰ੍ਹਾਂ ਗੁਆਂਢੀ ਦੇਸ਼ ਤੋਂ ਖ਼ਬਰਾਂ ਆਈਆਂ ਹਨ, ਜੋ ਉਨ੍ਹਾਂ ਨੇ ਸਵੀਕਾਰਿਆ ਹੈ, ਇਸ ਨਾਲ ਇਨ੍ਹਾਂ ਪਾਰਟੀਆਂ ਦਾ ਚਿਹਰਾ ਸਾਹਮਣੇ ਆਇਆ ਹੈ।
ਦੱਸ ਦੇਈਏ ਕਿ ਫਵਾਦ ਚੌਧਰੀ ਨੇ ਵੀਰਵਾਰ ਨੂੰ ਸੰਸਦ ਵਿੱਚ ਮੰਨਿਆ ਕਿ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਸੀ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲਾ ਪਾਕਿਸਤਾਨ ਦੀ ਸਫਲਤਾ ਹੈ । ਫਵਾਦ ਚੌਧਰੀ ਨੇ ਪੁਲਵਾਮਾ ਹਮਲੇ ਦਾ ਸਿਹਰਾ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ PTI ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲਾ ਇਮਰਾਨ ਖਾਨ ਲਈ ਇੱਕ ਪ੍ਰਾਪਤੀ ਹੈ।