ਪਾਕਿਸਤਾਨ ਦੇ ਅੰਦਰੂਨੀ ਹਾਲਾਤ ਇਨ੍ਹੀਂ ਦਿਨੀਂ ਕੁਝ ਠੀਕ ਨਹੀਂ ਲੱਗ ਰਹੇ ਹਨ। ਭਾਵੇਂ ਇਮਰਾਨ ਸਰਕਾਰ ਸਭ ਕੁਝ ਠੀਕ ਹੋਣ ਦਾ ਦਿਖਾਵਾ ਕਰ ਰਹੀ ਹੈ, ਪਰ ਉੱਥੋਂ ਦੇ ਹਾਲਾਤ ਕੁਝ ਠੀਕ ਨਹੀਂ ਲੱਗ ਰਹੇ । ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੂੰ ਮੌਜੂਦਾ ਸੁਰੱਖਿਆ ਸਥਿਤੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ UAE ਤੋਂ ਤੁਰੰਤ ਵਾਪਸ ਬੁਲਾ ਲਿਆ ਹੈ।
ਦਰਅਸਲ, ਪਾਕਿਸਤਾਨੀ ਨਿਊਜ਼ ਚੈਨਲ ਜੀਓ ਨਿਊਜ਼ ਅਨੁਸਾਰ ਰਸ਼ੀਦ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਦੇਖਣ ਲਈ ਸੰਯੁਕਤ ਅਰਬ ਅਮੀਰਾਤ (UAE) ਪਹੁੰਚੇ ਸਨ, ਪਰ ਉਨ੍ਹਾਂ ਨੂੰ ਆਪਣੇ ਦੇਸ਼ ਪਰਤਣਾ ਪਿਆ।
ਇਹ ਵੀ ਪੜ੍ਹੋ: ਟੀ-20 ਵਰਲਡ ਕੱਪ : ਭਾਰਤ-ਪਾਕਿਸਤਾਨ ਦੇ ਮੈਚ ‘ਤੇ ਲੱਗਾ 1,000 ਕਰੋੜ ਦਾ ਸੱਟਾ
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਭਾਰਤ-ਪਾਕਿਸਤਾਨ ਮੈਚ ਲਾਈਵ ਦੇਖਣ ਲਈ ਇਮਰਾਨ ਖਾਨ ਤੋਂ ਇਜਾਜ਼ਤ ਲੈ ਲਈ ਸੀ, ਪਰ ਪਾਕਿਸਤਾਨ ਦੇ ਹਾਲਾਤਾਂ ਵਿੱਚ ਤੇਜ਼ੀ ਨਾਲ ਬਦਲਾਅ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਦੱਸ ਦੇਈਏ ਕਿ ਪਾਬੰਦੀਸ਼ੁਦਾ ਕੱਟੜਪੰਥੀ ਇਸਲਾਮੀ ਸਮੂਹ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਉਹ ਆਪਣੇ ਮੁਖੀ ਹਾਫਿਜ਼ ਸਾਦ ਹੁਸੈਨ ਰਿਜ਼ਵੀ ਦੀ ਨਜ਼ਰਬੰਦੀ ਦੇ ਖਿਲਾਫ ਸ਼ੁੱਕਰਵਾਰ ਨੂੰ ਇਸਲਾਮਾਬਾਦ ਵੱਲ ਇੱਕ ਵੱਡਾ ਮਾਰਚ ਕੱਢਣ ਜਾ ਰਿਹਾ ਹੈ।
ਇਸ ਮਾਰਚ ਦੇ ਮੱਦੇਨਜ਼ਰ ਇਮਰਾਨ ਖਾਨ ਸਰਕਾਰ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ। ਮਾਰਚ ਨੂੰ ਰੋਕਣ ਲਈ ਪਾਕਿਸਤਾਨ ਅਰਧ ਫੌਜੀ ਬਲਾਂ ਦੇ 500 ਤੋਂ ਵੱਧ ਕਰਮਚਾਰੀ ਅਤੇ 1,000 ਸਰਹੱਦੀ ਕਰਮਚਾਰੀਆਂ ਦੀ ਇੱਕ ਟੁਕੜੀ ਤਾਇਨਾਤ ਕੀਤੀ ਗਈ ਹੈ ।
ਵੀਡੀਓ ਲਈ ਕਲਿੱਕ ਕਰੋ -: