Pakistan unveils Rs 7.13 trillion budget: ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧਾ ਜਾਰੀ ਹੈ । ਲਗਭਗ ਸਾਰੇ ਹਸਪਤਾਲਾਂ ਦੀ ਹਾਲਤ ਤਰਸਯੋਗ ਹੈ । ਇੱਕ ਪਾਸੇ ਜਿੱਥੇ ਇਮਰਾਨ ਖਾਨ ਸਰਕਾਰ ਕੋਲ ਮਰੀਜ਼ਾਂ ਦੇ ਇਲਾਜ ਲਈ ਇੰਨੇ ਪੈਸੇ ਨਹੀਂ ਹਨ, ਸਿਹਤ ਕਰਮਚਾਰੀ ਪੀਪੀਈ ਕਿੱਟਾਂ ਤੋਂ ਬਿਨ੍ਹਾਂ ਇਲਾਜ ਕਰਨ ਲਈ ਮਜਬੂਰ ਹਨ, ਉੱਥੇ ਹੀ ਇਸ ਸਮੇਂ ਵੀ ਰੱਖਿਆ ਬਜਟ ਲਈ 1.29 ਟ੍ਰਿਲੀਅਨ ਰੁਪਏ ਅਲਾਟ ਕੀਤੇ ਗਏ ਹਨ ।
ਦਰਅਸਲ, ਪਾਕਿਸਤਾਨ ਸਰਕਾਰ ਨੇ 2020-21 ਲਈ ਬਜਟ ਪੇਸ਼ ਕੀਤਾ ਹੈ ਜਿਸ ਵਿੱਚ ਰੱਖਿਆ ਬਜਟ ਲਈ 1.29 ਟ੍ਰਿਲੀਅਨ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ । ਨੈਸ਼ਨਲ ਅਸੈਂਬਲੀ ਵਿਚ ਉਦਯੋਗ ਅਤੇ ਉਤਪਾਦਨ ਮੰਤਰੀ ਹਮਦ ਅਜ਼ਹਰ ਨੇ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕੀਤਾ । ਇਸ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਦੀਆਂ ਹਥਿਆਰਬੰਦ ਸੈਨਾਵਾਂ ਦੇ ਧੰਨਵਾਦੀ ਹਾਂ ।
ਕੋਵਿਡ-19 ਮਹਾਂਮਾਰੀ ਦੌਰਾਨ ਦੇਸ਼ ਵਿੱਚ ਵਿੱਤੀ ਸੰਕਟ ਦੌਰਾਨ ਸਰਕਾਰ ਨੇ 70.13 ਖਰਬ ਰੁਪਏ ਦਾ ਬਜਟ ਪੇਸ਼ ਕੀਤਾ ਹੈ ਅਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਹੈ । ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮੌਜੂਦਾ ਵਿੱਤੀ ਸਾਲ 2019-20 ਵਿਚ ਜੋ 30 ਜੂਨ ਨੂੰ ਖ਼ਤਮ ਹੋਵੇਗਾ, ਰੱਖਿਆ ਬਜਟ ਨੂੰ ਪਿਛਲੇ ਵਿੱਤੀ ਵਰ੍ਹੇ ਵਾਂਗ ਰੱਖਿਆ ਗਿਆ ਸੀ।
ਦੱਸ ਦੇਈਏ ਕਿ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਵਿੱਤੀ ਸਾਲ ਦਾ ਬਜਟ ਘੋਸ਼ਿਤ ਕੀਤਾ ਹੈ । ਇਹ ਪੀਟੀਆਈ ਵੱਲੋਂ ਪ੍ਰਸਤਾਵਿਤ ਦੂਜਾ ਬਜਟ ਹੈ । ਪੀਟੀਆਈ ਦੀ ਅਗਵਾਈ ਵਾਲੀ ਸਰਕਾਰ ਨੇ ਆਪਣਾ ਪਹਿਲਾ ਬਜਟ ਜੂਨ 2019 ਵਿੱਚ ਐਲਾਨ ਕੀਤਾ ਸੀ ਅਤੇ ਪਾਕਿਸਤਾਨ ਵਿੱਚ ਵੱਖ-ਵੱਖ ਵਸਤੂਆਂ ਅਤੇ ਟੈਕਸਾਂ ਦੀਆਂ ਕੀਮਤਾਂ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ ਸੀ ।