ਤਾਲਿਬਾਨ ਇੱਕ ਪਾਸੇ ਦੁਨੀਆ ਦੇ ਸਾਹਮਣੇ ਸ਼ਾਂਤੀਪੂਰਵਕ ਢੰਗ ਨਾਲ ਅਫਗਾਨਿਸਤਾਨ ਵਿੱਚ ਸਰਕਾਰ ਬਣਾਉਣ ਅਤੇ ਚਲਾਉਣ ਦਾ ਦਾਅਵਾ ਕਰ ਰਿਹਾ ਹੈ। ਪਰ ਉੱਥੇ ਹੀ ਦੂਜੇ ਪਾਸੇ, ਤਾਲਿਬਾਨ ਲੜਾਕੂ ਲਗਾਤਾਰ ਪੰਜਸ਼ੀਰ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਵੀ ਤਾਲਿਬਾਨ ਨੇ ਪੰਜਸ਼ੀਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ ਉਸ ਦਾ ਉੱਤਰੀ ਗੱਠਜੋੜ (ਐਨਏ) ਦੇ ਲੜਾਕਿਆਂ ਨਾਲ ਮੁਕਾਬਲਾ ਹੋਇਆ ਹੈ। ਸਥਾਨਕ ਪੱਤਰਕਾਰ ਨੈਤਿਕ ਮਲਿਕਜ਼ਾਦਾ ਦੇ ਇੱਕ ਟਵੀਟ ਦੇ ਅਨੁਸਾਰ, ਅਫਗਾਨਿਸਤਾਨ ਦੇ ਪੰਜਸ਼ਿਰ ਦੇ ਪ੍ਰਵੇਸ਼ ਦੁਆਰ ਤੇ ਗੁਲਬਹਾਰ ਖੇਤਰ ਵਿੱਚ ਤਾਲਿਬਾਨ ਲੜਾਕਿਆਂ ਅਤੇ ਉੱਤਰੀ ਗੱਠਜੋੜ ਦੇ ਲੜਾਕਿਆਂ ਦੇ ਵਿੱਚ ਮੁੱਠਭੇੜ ਹੋਈ ਹੈ। ਇੰਨਾ ਹੀ ਨਹੀਂ, ਇੱਥੇ ਤਾਲਿਬਾਨ ਵੱਲੋ ਇੱਕ ਪੁਲ ਨੂੰ ਉਡਾਉਣ ਦੀ ਵੀ ਖ਼ਬਰ ਹੈ। ਇਸ ਤੋਂ ਇਲਾਵਾ ਕਈ ਲੜਾਕਿਆਂ ਨੂੰ ਵੀ ਫੜਿਆ ਗਿਆ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ 6 ਨਵੇਂ ਉਮੀਦਵਾਰਾਂ ਐਲਾਨ- ਫਰੀਦਕੋਟ, ਤਲਵੰਡੀ ਸਾਬੋ, ਕੋਟਕਪੂਰਾ, ਮੋੜ, ਜੈਤੋਂ ਤੇ ਮੁਕਤਸਰ ਤੋਂ ਇਨ੍ਹਾਂ ਨੂੰ ਦਿੱਤੀ ਟਿਕਟ
ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਵੀ ਤਾਲਿਬਾਨ ਅਤੇ ਉੱਤਰੀ ਗੱਠਜੋੜ ਦੇ ਲੜਾਕਿਆਂ ਵਿਚਾਲੇ ਗੋਲੀਬਾਰੀ ਹੋਈ ਸੀ, ਉਸ ਸਮੇ ਤਕਰੀਬਨ 7-8 ਤਾਲਿਬਾਨ ਲੜਾਕਿਆਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ। ਤੁਹਾਨੂੰ ਦੱਸ ਦੇਈਏ ਕਿ ਪੰਜਸ਼ੀਰ ਅਜੇ ਵੀ ਤਾਲਿਬਾਨ ਦੇ ਕਬਜ਼ੇ ‘ਚ ਨਹੀਂ ਆਇਆ ਹੈ , ਜਿੱਥੇ ਉੱਤਰੀ ਗਠਜੋੜ ਅਹਿਮਦ ਮਸੂਦ ਦੀ ਅਗਵਾਈ ਵਿੱਚ ਤਾਲਿਬਾਨ ਦੇ ਖਿਲਾਫ ਲੜ ਰਿਹਾ ਹੈ।
ਇਹ ਵੀ ਦੇਖੋ : ਕਾਂਗਰਸ ਦਾ ਕਲੇਸ਼ ਸੁਲਝਾਉਣ ਆਏ ਰਾਵਤ ਖੁਦ ਹੀ ਵਿਵਾਦ ‘ਚ ਫਸੇ , ਸਿੱਧੂ ਤੇ ਟੀਮ ਦੀ ਤੁਲਨਾ ਕੀਤੀ ‘ਪੰਜ ਪਿਆਰਿਆ’ ਨਾਲ…